ਖੇਤਰੀ ਪ੍ਰਤੀਨਧ
ਲੁਧਿਆਣਾ, 3 ਮਈ
ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਅੱਜ ਮਜ਼ਦੂਰ ਦਿਵਸ ਅਤੇ ਕਾਰਲ ਮਾਰਕਸ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ‘ਮਾਰਕਸਵਾਦ ਦੀ ਮੌਜੂਦਾ ਸਮੇਂ ਵਿੱਚ ਸਾਰਥਿਕਤਾ’ ਵਿਸ਼ੇ ਉਪਰ ਕਰਵਾਈ ਗਈ। ਗੋਸ਼ਟੀ ਤੋਂ ਪਹਿਲਾਂ ਮਈ ਦਿਵਸ ਦੇ ਸ਼ਹੀਦਾਂ ਨੂੰ ਨਾਅਰਿਆਂ ਦੇ ਰੂਪ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਗੋਸ਼ਟੀ ਦੇ ਮੁੱਖ ਬੁਲਾਰੇ ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੇ ਕਨਵੀਨਰ ਕਾਮਰੇਡ ਸੁਰਿੰਦਰ ਸਿੰਘ ਸਨ। ਵਿਚਾਰ ਚਰਚਾ ਵਿਚ ਰਾਜਿੰਦਰ ਸਿੰਘ, ਰਾਕੇਸ਼ ਆਜ਼ਾਦ, ਐਡਵੋਕੇਟ ਹਰਪ੍ਰੀਤ ਜੀਰਖ ਨੇ ਭਾਗ ਲੈਂਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਕਈ ਮਜ਼ਦੂਰ ਵਿਰੋਧੀ ਨੀਤੀਆਂ ਬਣਾ ਕਿ ਅਮੀਰ-ਗਰੀਬ ਦਾ ਪਾੜਾ ਵਧਾਇਆ ਜਾ ਰਿਹਾ ਹੈ। ਮਜ਼ਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਮਾਸਟਰ ਟੇਕ ਚੰਦ ਕਾਲੀਆ, ਅਰੁਣ ਕੁਮਾਰ, ਡਾ. ਮੋਹਨ ਸਿੰਘ ਤੇ ਮਾਸਟਰ ਸੁਰਜੀਤ ਸਿੰਘ ਹਾਜ਼ਰ ਸਨ।