ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਚੋਰੀ ਦੇ ਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰੇਂਜਰ ਸਾਈਕਲਾਂ ਦੀਆਂ ਚੋਰੀਆਂ ਹੋਈਆਂ ਸਨ। ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜਦੋਂ ਵਾਈ ਬਲਾਕ ਕੱਟ ਰਿਸ਼ੀ ਨਗਰ ਕੋਲ ਮੌਜੂਦ ਸੀ ਤਾਂ ਪੌਲੀਟੈਕਨਿਕ ਕਾਲਜ ਵੱਲੋਂ ਰਾਮ ਪ੍ਰਵੇਸ਼ ਵਾਸੀ ਰਣਜੀਤ ਨਗਰ, ਸਰਵਣ ਚੌਧਰੀ ਵਾਸੀ ਦੀਪ ਨਗਰ ਸ਼ੇਰਪੁਰ ਅਤੇ ਜੈ ਪ੍ਰਕਾਸ਼ ਵਾਸੀ ਰਣਜੀਤ ਨਗਰ ਆ ਰਹੇ ਸਨ। ਸ਼ੱਕ ਪੈਣ ’ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪੀਏਯੂ ਕੰਪਲੈਕਸ ਵਿਚ ਚੋਰੀਆਂ ਕਰਨ ਬਾਰੇ ਮੰਨ ਲਿਆ। ਉਨ੍ਹਾਂ ਕੋਲੋਂ ਪੁਲੀਸ ਨੇ ਛੇ ਰੇਂਜਰ ਸਾਈਕਲ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ