ਪੱਤਰ ਪ੍ਰੇਰਕ
ਰਾਏਕੋਟ, 3 ਮਾਰਚ
ਨੇੜਲੇ ਪਿੰਡ ਸ਼ਹਬਿਾਜਪੁਰਾ ਵਿੱਚ ਸੈਂਟਰ ਇੰਚਾਰਜ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸਕੂਲ ਦੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਇਸ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖੇਡਾਂ ਦਾ ਸ਼ੁਭ ਆਰੰਭ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਸਰਪੰਚ ਸਰਦਾਰ ਸਵਰਨ ਸਿੰਘ ਅਤੇ ਮੌਜੂਦਾ ਸਰਪੰਚ ਸਰਦਾਰ ਦਰਸ਼ਨ ਸਿੰਘ ਮਾਨ ਅਤੇ ਸਮੂਹ ਕਮੇਟੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਸਿਮਰਨਦੀਪ ਕੌਰ ਨੇ 100 ਮੀਟਰ, 200 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਕੁਸ਼ਤੀਆਂ ਵਿੱਚ ਅਰਸ਼ਦੀਪ ਉੱਪਲ ਨੇ ਪਹਿਲਾ, 100 ਮੀਟਰ ਦੌੜ ਲੜਕੇ ਗੁਰਤੇਜ ਸਿੰਘ ਪਹਿਲਾ, ਤਰਨਵੀਰ ਸਿੰਘ ਦੂਜਾ ਅਤੇ ਮਨਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕੇ ਵਿੱਚ ਗੁਰਤੇਜ ਸਿੰਘ ਨੇ ਪਹਿਲਾ, ਗੋਲਾ ਸੁੱਟਣ ਦੇਵਿੱਚ ਅਭਿਨੰਦਨ ਪਹਿਲਾ, ਪ੍ਰਕਾਸ਼ ਸਿੰਘ ਦੂਜਾ ਅਤੇ ਲੜਕੀਆਂ ਦੇ ਗੋਲਾ ਸੁੱਟਣ ਮੁਕਾਬਲੇ ਵਿੱਚ ਸਿਮਰਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਉਪਰੰਤ ਸੀਐੱਚਟੀ ਰਾਜਮਿੰਦਰਪਾਲ ਸਿੰਘ ਪਰਮਾਰ, ਸ਼ਿੰਗਾਰਾ ਸਿੰਘ, ਮਨਪ੍ਰੀਤ ਕੌਰ , ਦਪਿੰਦਰਪਾਲ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।