ਟ੍ਰਿਬਿਊਨ ਨਿਊਜ਼ਸਰਵਿਸ
ਲੁਧਿਆਣਾ, 8 ਫਰਵਰੀ
ਹਲਕਾ ਆਤਮ ਨਗਰ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿਚਾਲੇ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਵਿੱਚ ਤਾਇਨਾਤ ਐੱਸਐੱਚਓ ਸਬ ਇੰਸਪੈਕਟਰ ਲਾਭ ਸਿੰਘ ਮੁਅੱਤਲ ਕਰ ਦਿੱਤਾ ਹੈ, ਇਸਦੇ ਨਾਲ ਹੀ ਥਾਣਾ ਸ਼ਿਮਲਾਪੁਰੀ ਵਿੱਚ ਇੰਸਪੈਕਟਰ ਕੁਲਵੰਤ ਸਿੰਘ ਨੂੰ ਨਵਾਂ ਐਸਐਚਓ ਲਗਾਇਆ ਹੈ। ਨਵੇਂ ਐਸਐਚਓ ਦੀ ਤਾਇਨਾਤੀ ਚੋਣ ਕਮਿਸ਼ਨ ਪੰਜਾਬ ਕੀਤੀ ਹੈ, ਜਿਸਦੇ ਲਈ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਤਿੰਨ ਮੁਲਾਜ਼ਮਾਂ ਦੇ ਨਾਂ ਭੇਜੇ ਸਨ।