ਮਾਛੀਵਾੜਾ: ਪਿੰਡ ਸ਼ੇਰੀਆਂ ਦੇ ਅਮਰੀਕਾ ’ਚ ਰਹਿੰਦੇ ਪਰਵਾਸੀ ਭਾਰਤੀਆਂ ਨੇ ਟਿੱਕਰੀ ਬਾਰਡਰ ’ਤੇ ਉਗਰਾਹਾਂ ਯੂਨੀਅਨ ਦੀ ਅਗਵਾਈ ’ਚ ਡਟੇ ਕਿਸਾਨਾਂ ਲਈ ਸੁੱਕੇ ਦੁੱਧ ਨਾਲ ਭਰਿਆ ਟੈਂਪੂ ਭਿਜਵਾਇਆ। ਦੁੱਧ ਦੇ ਟੈਂਪੂ ਨੂੰ ਹਲਕਾ ਸਮਰਾਲਾ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਇਲਾਕਾ ਵਾਸੀਆਂ ਦੇ ਇਕੱਠ ਵਿਚ ਦਿੱਲੀ ਲਈ ਰਵਾਨਾ ਕੀਤਾ। ਇਸ ਮੌਕੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਸ਼ੇਰੀਆਂ, ਪਰਮਿੰਦਰ ਸਿੰਘ ਸ਼ੇਰੀਆਂ, ਜਸਵੀਰ ਸਿੰਘ, ਧਰਮਜੀਤ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਗੁਰਭਜਨ ਸਿੰਘ, ਸਹਿਜਪਾਲ ਸਿੰਘ, ਦਲਜਿੰਦਰ ਸਿੰਘ ਪੰਚ, ਯਾਦਵਿੰਦਰ ਸਿੰਘ, ਜਗਵਿੰਦਰ ਸਿੰਘ, ਟਹਿਲ ਸਿੰਘ, ਜਰਨੈਲ ਸਿੰਘ ਘੁੰਮਣ, ਗਗਨਦੀਪ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ