ਪੱਤਰ ਪ੍ਰੇਰਕ
ਜਗਰਾਉਂ, 16 ਜੂਨ
ਸਬ-ਅਰਬਨ ਉਪ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਗਰਾਉਂ) ਨਾਲ ਸਬੰਧਤ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੀ ਚੋਣ ਸਬੰਧੀ ਮੀਟਿੰਗ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਬੂਟਾ ਸਿੰਘ ਮਲਕ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਬੂਟਾ ਸਿੰਘ ਮਲਕ ਨੇ ਸਾਥੀ ਮੈਂਬਰਾਂ ਅੱਗੇ ਨਵੀਂ ਟੀਮ ਚੁਣਨ ਦਾ ਪ੍ਰਸਤਾਵ ਰੱਖਿਆ। ਸਾਰਿਆਂ ਨੇ ਸਾਥੀ ਬੂਟਾ ਸਿੰਘ ਮਲਕ ਨੂੰ ਹੀ ਸਾਲ 2022-2023 ਲਈ ਸਰਬਸੰਮਤੀ ਨਾਲ ਪੰਜਵੀਂ ਵਾਰ ਪ੍ਰਧਾਨ ਚੁਣਨ ਲਈ ਹੱਥ ਖੜ੍ਹੇ ਕਰਕੇ ਹਾਮੀ ਭਰੀ।
ਪ੍ਰਧਾਨ ਬੂਟਾ ਸਿੰਘ ਮਲਕ ਦੀ ਚੋਣ ਤੋਂ ਬਾਅਦ ਮੀਤ ਪ੍ਰਧਾਨ ਅਵਤਾਰ ਸਿੰਘ ਕਲੇਰ, ਸੁਖਵਿੰਦਰ ਸਿੰਘ ਕਾਕਾ ਸਕੱਤਰ, ਭੁਪਿੰਦਰ ਸਿੰਘ ਜੁਆਇੰਟ ਸਕੱਤਰ, ਕੁਲਦੀਪ ਸਿੰਘ ਨੂੰ ਖਜ਼ਾਨਚੀ, ਰਾਮ ਚੰਦਰ ਸਹਿ-ਖਜ਼ਾਨਚੀ, ਰਾਜਵਿੰਦਰ ਸਿੰਘ ਦਫਤਰੀ ਸਕੱਤਰ ਚੁਣਿਆ ਗਿਆ। ਹਰਵਿੰਦਰ ਸਿੰਘ ਸਵੱਦੀ, ਅਜਮੇਰ ਸਿੰਘ ਕਲੇਰ, ਦਲਜੀਤ ਸਿੰਘ ਜੱਸੋਵਾਲ ਨੂੰ ਬਤੌਰ ਚੋਣ ਕਮੇਟੀ ਅਧਿਕਾਰ ਦਿੱਤੇ ਗਏ।