ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਜੂਨ
ਕੂੰਮਕਲਾਂ ਪੁਲੀਸ ਵੱਲੋਂ ਇੱਕ ਫੈਕਟਰੀ ’ਚੋਂ ਸਾਮਾਨ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਉਥੇ ਕੰਮ ਕਰਦੇ ਸੁਰੱਖਿਆ ਕਰਮੀ ਬਲਵੀਰ ਸਿੰਘ ਵਾਸੀ ਲੱਖੇਵਾਲ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਹਰਸ਼ਪਾਲ ਸਿੰਘ ਚਾਹਲ ਨੇ ਦੱਸਿਆ ਕਿ ਯੁਵਰਾਜ ਕੌਸ਼ਲ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਇੱਕ ਫੈਕਟਰੀ ਜੋਤੀ ਆਟੋ ਇੰਡੀਆ ਜੋ ਕਿ ਰਾਈਆਂ ਭਾਗਪੁਰ ਵਿੱਚ ਸਥਿਤ ਹੈ। ਬਿਆਨਕਰਤਾ ਅਨੁਸਾਰ ਉਸਦੀ ਫੈਕਟਰੀ ’ਚ ਬਲਵੀਰ ਸਿੰਘ ਸੁਰੱਖਿਆ ਕਰਮੀ ਵਜੋਂ ਨੌਕਰੀ ਕਰਦਾ ਹੈ, ਜੋ ਰਾਤ ਨੂੰ ਡਿਊਟੀ ਦੌਰਾਨ ਸਾਮਾਨ ਚੋਰੀ ਕਰ ਆਪਣੇ ਬੈਗ ’ਚ ਪਾ ਕੇ ਲੈ ਜਾਂਦਾ ਸੀ ਅਤੇ ਅੱਗੇ ਵੇਚ ਦਿੰਦਾ ਸੀ।