ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦੀ ਜ਼ਿਲ੍ਹਾ ਇਕਾਈ ਦਾ ਪੁਨਰਗਠਨ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਅਤੇ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਧਰਮਜੀਤ ਸਿੰਘ ਢਿੱਲੋਂ ਨੇ ਜ਼ਿਲ੍ਹਾ ਕਮੇਟੀ ਨੂੰ ਭੰਗ ਕੀਤਾ ਅਤੇ ਸਰਬਸੰਮਤੀ ਨਾਲ ਜਗਜੀਤ ਸਿੰਘ ਸਾਹਨੇਵਾਲ ਨੂੰ ਜ਼ਿਲ੍ਹਾ ਪ੍ਰਧਾਨ, ਮਨਦੀਪ ਸਿੰਘ ਸੇਖੋਂ ਨੂੰ ਜਿਲ੍ਹਾ ਜਰਨਲ ਸਕੱਤਰ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਧਰਮਜੀਤ ਸਿੰਘ ਢਿੱਲੋਂ ਸਰਪ੍ਰਸਤ, ਜਗਦੀਪ ਸਿੰਘ ਨੂੰ ਮੁੱਖ ਸਲਾਹਕਾਰ, ਦਵਿੰਦਰ ਸਿੰਘ ਗੁਰੂ, ਸੁਖਵੰਤ ਸਿੰਘ ਮਾਂਗਟ, ਰਾਜੇਸ਼ ਕੁਮਾਰ ਨੂੰ ਵਿੱਤ ਸਕੱਤਰ ਸ਼ਹਿਰੀ, ਸਵਰਨ ਸਿੰਘ ਵਿੱਤ ਸਕੱਤਰ ਦਿਹਾਤੀ, ਮਨੋਜ ਕੁਮਾਰ ਪ੍ਰੈਸ ਸਕੱਤਰ ਸ਼ਹਿਰੀ, ਗੁਰਪ੍ਰੀਤ ਸਿੰਘ ਦਿਹਾਤੀ ਪ੍ਰੈਸ ਸਕੱਤਰ, ਹਰਪ੍ਰੀਤ ਸਿੰਘ ਨੂੰ ਮੀਡੀਆ ਕੋਆਰਡੀਨੇਟਰ, ਰਮਿੰਦਰ ਸ਼ਰਮਾ ਨੂੰ ਲੀਗਲ ਅਡਵਾਈਜ਼ਰ, ਜਸਵਿੰਦਰ ਸਿੰਘ, ਨਵਦੀਪ ਸਿੰਘ, ਰਾਜਵਿੰਦਰ ਸਿੰਘ ਅਤੇ ਸੁਬੋਧ ਵਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਮਲਕੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਬਰਵਾਲਾ, ਗਗਨਦੀਪ ਜਮਾਲਪੁਰ, ਸੁਖਵਿੰਦਰ ਸਿੰਘ ਸਾਹਨੇਵਾਲ, ਗੁਰਦੀਪ ਸਿੰਘ, ਵਿਸ਼ਵਇੰਦਰ ਵਿਸ਼ਿਸ਼ਟ, ਰਾਜਕੁਮਾਰ ਵੇਰਕਾ, ਪ੍ਰਭਜੋਤ ਸਿੰਘ, ਗੁਰਮੀਤ ਸਿੰਘ, ਰਾਜੇਸ਼ ਬਾਂਸਲ, ਰਾਕੇਸ਼ ਰੁਦਰਾ, ਅੰਕੁਸ਼ ਕੁਮਾਰ, ਗੁਰਬਖਸ਼ ਬੱਸੀ, ਜਗਦੀਸ਼ ਕੌਰ, ਜਸਵੀਰ ਕੌਰ, ਦਿਲਪ੍ਰੀਤ ਕੌਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ।