ਪੱਤਰ ਪ੍ਰੇਰਕ
ਮਾਛੀਵਾੜਾ, 27 ਜੂਨ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਜੋ ਸਭਾ ਦੇ ਸਾਬਕਾ ਸਕੱਤਰ ਸਵ. ਪਰਮਜੀਤ ਸਿੰਘ ਰਾਏ ਨੂੰ ਸਮਰਪਿਤ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਗੀਤਕਾਰ ਕਰਨੈਲ ਸਿਵੀਆ, ਗੀਤਕਾਰ ਅਨਿਲ ਫਤਿਹਗੜ੍ਹ ਜੱਟਾਂ ਤੇ ਢਿੱਲੋਂ ਨੇ ਕੀਤੀ ਜਿਸ ਵਿਚ 6 ਲੋਕ ਗਾਇਕਾਂ ਤੇ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ। ਲੇਖਿਕਾ ਰਾਜਿੰਦਰ ਕੌਰ ਪੰਨੂ ਨੇ ਜਾਣ ਪਛਾਣ ਕਰਵਾਈ। ਇਸ ਮੌਕੇ ਜਗਤਾਰ ਰਾਈਆਂ ਵਾਲਾ, ਗੀਤ ਗੁਰਜੀਤ, ਪਰਮਿੰਦਰ ਅਲਬੇਲਾ, ਜਗਵੀਰ ਸਿੰਘ ਵਿੱਕੀ, ਸੁਲੱਖਣ ਸਿੰਘ ਅਟਵਾਲ, ਲਖਵੀਰ ਸਿੰਘ ਲੱਭਾ ਸ਼ਾਮਲ ਹਨ। ਇਸ ਤੋਂ ਇਲਾਵਾ ਗੀਤਕਾਰ ਕਰਨੈਲ ਸਿਵੀਆ ਤੇ ਗੀਤਕਾਰ ਅਨਿਲ ਫਤਿਹਗੜ੍ਹ ਜੱਟਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਲੇਖਿਕਾ ਤੇ ਅਦਾਕਾਰ ਦੀਪ ਗਿੱਲ ਪਾਂਘਲੀਆਂ ਤੇ ਹਰਪ੍ਰੀਤ ਸਿੰਘ ਘੁਲਾਲ ਸ਼ਾਮਲ ਹੋਏ। ਇਸ ਮੌਕੇ ਕਵੀ ਦਰਬਾਰ ਵੀ ਹੋਇਆ। ਸਟੇਜ ਸਕੱਤਰ ਦੀ ਭੂਮਿਕਾ ਕਹਾਣੀਕਾਰ ਤਰਨ ਬੱਲ ਨੇ ਨਿਭਾਈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਪੰਚ ਬਹਾਦਰ ਸਿੰਘ, ਪੰਚ ਦਰਸ਼ਨ ਸਿੰਘ, ਕੁਲਦੀਪ ਸਿੰਘ ਨੇ ਧੰਨਵਾਦ ਕੀਤਾ।