ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਮਈ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਵਿੱਚ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਸਭਾ ਵੱਲੋਂ ਕਹਾਣੀਕਾਰ ਬਚਨ ਸਿੰਘ ਸੀਂਹਾਂ ਦੌਦ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਪਾਇਆ ਗਿਆ।
ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਵਿੱਚ ਛੋਟੇ ਬੱਚੇ ਬਲਵਿੰਦਰ ਸਿੰਘ ਨੇ ਕਵਿਤਾ ‘ਭਾਰਤ’, ਬਲਵੰਤ ਸਿੰਘ ਵਿਰਕ ਨੇ ਕਵਿਤਾ ‘ਸਾਈਕਲ’, ਗੀਤਕਾਰ ਕਰਨੈਲ ਸਿਵੀਏ ਨੇ ਗੀਤ ‘ਨਸ਼ਿਆਂ ਦਾ ਖਹਿੜਾ ਛੱਡਦੇ’, ਹਰਬੰਸ ਸਿੰਘ ਰਾਏ ਨੇ ਗੀਤ ‘ਰੰਗਲਾ ਪੰਜਾਬ’, ਜਗਜੀਤ ਸਿੰਘ ਗੁਰਮ ਨੇ ਗੀਤ ‘ਬੀਤੇ ਦੀਆਂ ਗੱਲਾਂ’, ਗੁਰਸੇਵਕ ਸਿੰਘ ਢਿੱਲੋਂ ਨੇ ਗ਼ਜ਼ਲ ‘ਜ਼ਰਾ ਬਚ ਕੇ’, ਤਰਨ ਸਿੰਘ ਬੱਲ ਨੇ ਸ਼ੇਅਰ ‘ਪੈਗ਼ਾਮ’, ਸਾਹਿਤ ਸਭਾ ਹਰਨਾਮਪੁਰਾ ਦੇ ਪ੍ਰਧਾਨ ਸੋਮਨਾਥ ਸਿੰਘ ਨੇ ਗੀਤ ‘ਵਤਨਾਂ ਦੀ ਮਿੱਟੀ’, ਬਾਬਾ ਰੁਲਦੂ ਸਿੰਘ ਨੇ ਕਵਿਤਾ ‘ਨਲਾਇਕ ਪੁੱਤਰ’, ਮਨਜੀਤ ਸਿੰਘ ਰਾਗੀ ਨੇ ਕਵਿਤਾ ‘ਪੋਹ ਦੀ ਰਾਤ’, ਰਾਜਿੰਦਰ ਕੌਰ ਪੰਨੂੰ ਨੇ ਕਵਿਤਾ ‘ਨਸ਼ਾ’, ਮਨਜੀਤ ਘਣਗਸ ਨੇ ਗੀਤ ‘ਸੁੰਦਰ ਸਰੀਰ’, ਸੁਖਵੀਰ ਸਿੰਘ ਮੁਹਾਲੀ ਨੇ ਬੈਂਤ ਛੰਦ ‘ਹੰਕਾਰ ਨਾ ਕਰੋ’, ਜਗਦੇਵ ਸਿੰਘ ਬਾਘੇ ਨੇ ਬਾਲ ਕਵਿਤਾ ‘ਛੁੱਟੀਆਂ ਦੇ ਦਿਨ’, ਮੱਲ ਸਿੰਘ ਮੱਲ ਨੇ ਸ਼ੇਅਰ ‘ਕੀ ਕਰੀਏ’, ਦੀਪ ਦਿਲਬਰ ਨੇ ਗੀਤ ‘ਤੂੰ ਲਿਖਦਾਂ ਕੀ ਏ’, ਬਲਰਾਜ ਸਿੰਘ ਬਾਜਵਾ ਨੇ ਕਵਿਤਾ ‘ਦਿਲ ਦਾ ਦਰਦ’, ਗੁਰਮੀਤ ਸਿੰਘ ਗੋਲਡੀ ਨੇ ਗੀਤ ‘ਬੁਢਾਪਾ’ ਆਦਿ ਰਚਨਾਵਾਂ ਸਾਂਝੀਆਂ ਕੀਤੀਆਂ।
ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਉਸਾਰੂ ਟਿੱਪਣੀਆਂ ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਸਿੰਘ ਰਾਏ, ਤਰਨ ਸਿੰਘ ਬੱਲ, ਕਰਨੈਲ ਸਿਵੀਏ ਤੇ ਬਲਰਾਜ ਸਿੰਘ ਬਾਜਵਾ ਨੇ ਕੀਤੀਆਂ। ਦਿਲਦੀਪ ਪ੍ਰਕਾਸ਼ਨ ਦੇ ਮੁੱਖ ਸੰਚਾਲਕ ਦੀਪ ਦਿਲਬਰ ਵੱਲੋਂ ਆਪਣੀ ਮਿੱਟੀ ’ਚੋਂ ਉਗਦਿਆਂ, ਜਬ ਲਗੁ ਦੁਨੀਆਂ ਰਹੀਏ ਨਾਨਕ, ਬੀਤੇ ਪਲਾਂ ਦੀ ਦਾਸਤਾਨ, ਤਿੰਨ ਪੁਸਤਕਾਂ ਸਭਾ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ ਅਤੇ ਜਗਜੀਤ ਸਿੰਘ ਗੁਰਮ ਨੇ ਆਪਣੀ ਮੌਲਿਕ ਕਿਤਾਬ ‘ਹੇਮਕੁੰਟ ਤੋਂ ਨਾਂਦੇੜ’ ਸਭਾ ਦੀ ਲਾਇਬ੍ਰੇਰੀ ਨੂੰ ਭੇਟ ਕੀਤੀ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੀਟਿੰਗ ’ਚ ਕੁਲਦੀਪ ਸਿੰਘ ਫੌਜੀ, ਗੁਰਦੀਪ ਸਿੰਘ ਤੇ ਬਸੰਤ ਸਿੰਘ ਆਦਿ ਵੀ ਮੌਜੂਦ ਸਨ।