ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਦਸੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਪਥਾਲੋਜੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਸ਼ੂ ਰੋਗ ਨਿਵਾਰਣ ਸਬੰਧੀ ਅੰਤਰ-ਰਾਸ਼ਟਰੀ ਕਾਨਫਰੰਸ 2021 ਵਿਚ ਹਿੱਸਾ ਲਿਆ। ਇਹ ਕਾਨਫਰੰਸ ਰਾਜਸਥਾਨ ਵੈਟਨਰੀ ਯੂਨੀਵਰਸਿਟੀ, ਬੀਕਾਨੇਰ ਵੱਲੋਂ ਕਰਵਾਈ ਗਈ ਸੀ ਜਿਸ ਵਿਚ ਇਨ੍ਹਾਂ ਵਿਗਿਆਨੀਆਂ ਦੇ ਖੋਜ ਕਾਰਜ ਨੂੰ ਬਹੁਤ ਸਰਾਹਿਆ ਗਿਆ। ਡਾ. ਕੁਲਦੀਪ ਗੁਪਤਾ ਨੂੰ ਇੰਡੀਅਨ ਐਸੋਸੀਏਸ਼ਨ ਆਫ ਵੈਟਰਨਰੀ ਪਥਾਲੋਜਿਸਟ ਦਾ 2021 ਲਈ ਫੈਲੋ ਚੁਣਿਆ ਗਿਆ। ਡਾ. ਬਸ਼ੇਟੀ ਪ੍ਰਫੁਲਤਾ ਨੀਲਕੰਠ ਨੂੰ ਡਾ. ਰਾਮ ਰਕਸ਼ਾ ਕਿਰਨ ਸ਼ੁਕਲਾ ਅਵਾਰਡ ਨਾਲ ਉਨ੍ਹਾਂ ਦੇ ਐੱਮਵੀਐੱਸਸੀ ਦੇ ਕੀਤੇ ਖੋਜ ਕਾਰਜ ਲਈ ਨਿਵਾਜਿਆ ਗਿਆ। ਡਾ. ਜੈਸਮੀਨ ਕਪੂਰ ਨੂੰ ਡਾ. ਐਸ ਦਮੋਦਰਨ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਮੋਹਨਪ੍ਰਿਯਾ ਥੰਗਾਰਾਜ, ਪੀਐਚ.ਡੀ ਖੋਜਾਰਥੀ ਨੂੰ ਪੋਸਟਰ ਪੇਸ਼ਕਾਰੀ ਵਿਚ ਦੂਸਰਾ ਸਨਮਾਨ ਪ੍ਰਾਪਤ ਹੋਇਆ। ਡਾ. ਵਿਕਾਸ ਜੈਸਵਾਲ, ਪੀਐਚ.ਡੀ ਖੋਜਾਰਥੀ ਨੂੰ ਸਾਵਿਤਰੀ ਸਿਨਹਾ ਸਰਵਉੱਤਮ ਪੋਸਟਰ ਅਵਾਰਡ ਪ੍ਰਾਪਤ ਹੋਇਆ। ਡਾ. ਅਭਿਲਾਸ਼ ਜਾਦਾਯੋ, ਪੀਐੱਚ.ਡੀ ਖੋਜਾਰਥੀ ਨੂੰ ਮੌਖਿਕ ਪੇਸ਼ਕਾਰੀ ਵਿਚ ਦੂਸਰਾ ਸਥਾਨ ਪ੍ਰਾਪਤ ਹੋਇਆ ਜਦਕਿ ਡਾ. ਦੀਕਸ਼ਾ ਗੁਪਤਾ ਪੀਐੱਚ.ਡੀ ਖੋਜਾਰਥੀ ਨੇ ਤੀਸਰਾ ਸਥਾਨ ਹਾਸਲ ਕੀਤਾ। ਡਾ. ਓਮਰ ਖ਼ਲੀਲ ਬਾਬਾ, ਸਹਾਇਕ ਪ੍ਰੋਫੈਸਰ ਨੇ ਵੀ ਆਪਣਾ ਖੋਜ ਪੱਤਰ ਪੇਸ਼ ਕੀਤਾ। ਵਿਭਾਗ ਮੁਖੀ ਡਾ. ਭੁਪਿੰਦਰ ਸਿੰਘ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ।