ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਜੁਲਾਈ
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਸਵੀ ਜਮਾਤ ਵਿੱਚ ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਸਕੂਲ ਦੇ 61 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥਣ ਗੁਰਲੀਨ ਕੌਰ ਨੇ 98.62 ਅੰਕਾਂ ਨਾਲ ਪੰਜਾਬ ਵਿੱਚ ਤੀਜਾ ਸਥਾਨ, ਸਨੇਹਾ ਵਰਮਾ ਅਤੇ ਸਨੇਹਾ ਯਾਦਵ ਨੇ 98.46 ਫੀਸਦੀ ਅੰਕ ਪ੍ਰਾਪਤ ਕਰਕੇ ਚੌਥਾ, ਪਰਨੀਤ ਕੌਰ ਨੇ 98.15 ਫੀਸਦੀ ਅੰਕਾਂ ਨਾਲ ਛੇਵਾਂ, ਜਸਲੀਨ ਕੌਰ ’ਤੇ ਹਰਮਨਪ੍ਰੀਤ ਕੌਰ ਨੇ 97.8 ਫੀਸਦੀ ਅੰਕ ਪ੍ਰਾਪਤ ਕਰਕੇ ਅੱਠਵਾਂ, ਰਵਨੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ 97.69 ਪ੍ਰਤੀਸ਼ਤ ਅੰਕਾਂ ਨਾਲ ਨੌਵਾਂ, ਲਵਦੀਪ ਕੌਰ, ਨਵਦੀਪ ਕੌਰ ਅਤੇ ਨੰਦਿਨੀ ਭੰਡਾਰੀ ਨੇ 97.38 ਫੀਸਦੀ ਅੰਕ ਪ੍ਰਾਪਤ ਕਰਕੇ ਗਿਆਰਵਾਂ, ਬਬਲਪ੍ਰੀਤ ਕੌਰ ਨੇ 97.08 ਪ੍ਰਤੀਸ਼ਤ ਨਾਲ ਤੇਰਵਾਂ, ਕੋਮਲ ਅਤੇ ਰੋਹਿਤ ਕੁਮਾਰ ਨੇ 96.92 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸੂਬੇ ਵਿੱਚੋਂ 14ਵਾਂ ਰੈਂਕ ਪ੍ਰਾਪਤ ਕੀਤਾ।
ਪ੍ਰਿੰਸੀਪਲ ਹਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਸਾਰਿਆਂ ਨੂੰ ਵਧਾਈ ਦੇਣ ਦੇ ਨਾਲ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਵਿਤਾ ਰਾਵਤ ਨੇ 650 ਵਿੱਚੋਂ 555 ਅੰਕ, ਸ਼ੇਖਰ ਨੇ 550 ਅੰਕ ਅਤੇ ਮੋਹਿਤ ਰਾਜ ਨੇ 500 ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਲਈ +1 ਵਿੱਚ ਵਿਸ਼ੇਸ਼ ਸਕਾਲਰਸ਼ਿਪ ਜਾਰੀ ਕਰਨ ਦਾ ਐਲਾਨ ਕੀਤਾ।