ਲੁਧਿਆਣਾ: ਕਾਂਗਰਸ ਪਾਰਟੀ ਤੋਂ ਬਾਗ਼ੀ ਹੋ ਕੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿਤਰੇ ਰਮਨਜੀਤ ਲਾਲੀ ਵੱਲੋਂ ਕਾਰਾਬਾਰਾ ਚੌਕ ਨੇੜੇ ਝੋਪੜੀ ਬਣਾ ਕੇ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਹੈ। ਇਸ ਦੇ ਉਦਘਾਟਨ ਮੌਕੇ ਸੈਂਕੜੇ ਸਮਰਥਕਾਂ ਨੇ ਵਿਧਾਨ ਸਭਾ ਉੱਤਰੀ ਤੋਂ ਲਾਲੀ ਨੂੰ ਜੇਤੂ ਬਣਾ ਕੇ ਕਾਂਗਰਸੀ ਵਿਧਾਇਕ ਦੇ 30 ਸਾਲ ਦੇ ਰਾਜ ਨੂੰ ਉਖਾੜਨ ਦਾ ਸੰਕਲਪ ਕੀਤਾ। ਚੋਣ ਦਫ਼ਤਰ ਦੇ ਉਦਘਾਟਨ ਸਮੇਂ ਸ੍ਰੀ ਲਾਲੀ ਨੇ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਜਨਤਾ ਹੁਣ ਵਿਧਾਨ ਸਭਾ ਉੱਤਰੀ ਤੋਂਂ ਵਿਧਾਇਕ ਨੂੰ ਛੇ ਵਾਰ ਦਿੱਤੀਆਂ ਵੋਟਾਂ ਦਾ ਹਿਸਾਬ ਮੰਗੇਗੀ। -ਨਿੱਜੀ ਪੱਤਰ ਪ੍ਰੇਰਕ