ਦੇਵਿੰਦਰ ਸਿੰਘ ਜੱਗੀ
ਪਾਇਲ, 3 ਮਈ
ਥਾਣਾ ਪਾਇਲ ਦੇ ਨਵਨਿਯੁਕਤ ਐੱਸਐੱਚਓ ਅਮਰੀਕ ਸਿੰਘ ਨਸਰਾਲੀ ਦੀ ਅਗਵਾਈ ਹੇਠ ਪੁਲੀਸ ਚੌਕੀ ਰੌਣੀ ਦੇ ਥਾਣੇਦਾਰ ਹਰਮੀਤ ਸਿੰਘ ਨੇ ਰੌਣੀ ਟੀ-ਪੁਆਇੰਟ ਨੇੜੇ ਗੁਰਦੁਆਰਾ ਯਾਦਗਾਰ ਸਾਹਿਬ ਕੋਲੋਂ ਗਸ਼ਤ ਦੌਰਾਨ 4000 ਨਸ਼ੀਲੀਆਂ ਗੋਲੀਆਂ ਸਮੇਤ ਦੋ ਸਕੇ ਭਰਾਵਾਂ ਨੂੰ ਕਾਬੂ ਕੀਤਾ ਹੈ। ਐੱਸਐੱਚਓ ਨੇ ਦੱਸਿਆ ਕਿ ਕਿ ਰੌਣੀ ਟੀ-ਪੁਆਇੰਟ ‘ਤੇ ਗਸ਼ਤ ਦੌਰਾਨ ਦੋ ਸਕੇ ਭਰਾ ਕੁਲਦੀਪ ਸਿੰਘ ਅਤੇ ਮਨਜੀਤ ਸਿੰਘ ਵਾਸੀ ਸੰਗਤਪੁਰਾ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 4000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਵਾਂ ਖ਼ਿਲਾਫ਼ ਧਾਰਾ 22/61/85 ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਮੁੱਢਲੀ ਪੁੱਛ ਪੜਤਾਲ ਦੌਰਾਨ ਦੋਵਾਂ ਨੇ ਮੰਨਿਆ ਕਿ ਉਹ ਗੋਲੀਆਂ ਦੀ ਸਪਲਾਈ ਦਿੱਲੀ ਤੋਂ ਲਿਆ ਕੇ ਪੰਜਾਬ ਕਰ ਰਹੇ ਸਨ। ਇਸ ਮੌਕੇ ਥਾਣੇਦਾਰ ਗੁਰਮੀਤ ਸਿੰਘ ਚੀਮਾ, ਥਾਣੇਦਾਰ ਕੁਲਵਿੰਦਰ ਸਿੰਘ ਤੇ ਹੌਲਦਾਰ ਪਰਮਿੰਦਰ ਸਿੰਘ ਵੀ ਹਾਜ਼ਰ ਸਨ।