ਦੇਵਿੰਦਰ ਸਿੰਘ ਜੱਗੀ
ਪਾਇਲ, 20 ਅਪਰੈਲ
ਸੀਐੱਚਸੀ ਪਾਇਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ‘ਚ ਪਾਇਲ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਕਰਵਾਇਆ ਗਿਆ। ਇਸ ਸਿਹਤ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕੀਤਾ ਗਿਆ। ਇਸ ਸਮੇਂ ਡਾ. ਸੇਖੋਂ ਨੇ ਦਾਅਵਾ ਕੀਤਾ ਕਿ ਅੱਜ ਸਿਹਤ ਮੇਲੇ ’ਚੋਂ ਤਕਰੀਬਨ 684 ਦੇ ਕਰੀਬ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲਿਆ। ਉਨ੍ਹਾਂ ਸੀਐੱਚਸੀ ਪਾਇਲ ਦੀਆਂ ਖਾਲੀ ਆਸਾਮੀਆਂ ਅਤੇ ਹੋਰ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਸਿਹਤ ਮੇਲੇ ਦੌਰਾਨ ਹਾਜ਼ਰ ਲੋਕਾਂ ਨੂੰ ਸਵਾਤੀ ਸਚਦੇਵਾ ਨੇ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਸ਼ਗੁਨ ਅਤੇ ਡਾ. ਰਿਪੁਦਮਨ ਸਿੰਘ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਲਗਾਏ ਸਿਹਤ ਮੇਲਿਆਂ ‘ਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਰਮਨਦੀਪ ਕੌਰ, ਡਾ. ਸਾਰਿਕਾ, ਡਾ. ਕੁਸੁਮ ਅਰੋੜਾ, ਜਸਵਿੰਦਰ, ਡਾ. ਸੁਮੀਤ, ਡਾ. ਗੌਰਵ, ਡਾ. ਨਿਰਮਲਜੀਤ ਕੌਰ, ਏਪੀ ਜੱਲਾ, ਬੂਟਾ ਸਿੰਘ ਰਾਣੋ ਤੇ ਲਖਵੀਰ ਸਿੰਘ ਔਜਲਾ ਹਾਜ਼ਰ ਸਨ।