ਦੇਵਿੰਦਰ ਸਿੰਘ ਜੱਗੀ
ਪਾਇਲ, 3 ਮਾਰਚ
ਲੋਕ ਹਿੱਤਾਂ ਲਈ ਲੜਨ ਵਾਲੇ ਸੰਘਰਸ਼ੀ ਕਾਮਰੇਡ ਕਰਤਾਰ ਸਿੰਘ ਬੁਆਣੀ ਅਤੇ ਪੰਜਾਬੀ ਸਾਹਿਤ ਜਗਤ ਦੀ ਲੇਖਿਕਾ ਜਤਿੰਦਰ ਕੌਰ ਸੰਧੂ ਦਾ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ ਜਗਦੇਵ ਸਿੰਘ ਜੱਗਾ ਮਕਸੂਦੜਾ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਲੇਖਕ ਸਰਪੰਚ ਬਲਦੇਵ ਸਿੰਘ ਦੌਬੁਰਜੀ, ਮਾ. ਜਗਦੇਵ ਸਿੰਘ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਗੋਲਡ ਮੈਡਲਿਸਟ ਢਾਡੀ ਨਵਜੋਤ ਸਿੰਘ ਜਰਗ, ਸੁਦਾਗਰ ਅਲੀ, ਮਹੰਤ ਪਰੀਤਮ ਦਾਸ, ਮਹੰਤ ਲਾਲਾ ਡੇਰਾ ਠਾਕੁਰ ਦੁਆਰਾ ਉਚੇਚੇ ਤੌਰ ’ਤੇ ਪੁੱਜੇ। ਇਸ ਸਮਾਰੋਹ ਦੀ ਸ਼ੁਰੂਆਤ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਤੋਂ ਬਾਅਦ ਰੂਸ ਜੰਗ ਵਿੱਚ ਮਰਨ ਵਾਲੇ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਰੂਸ ਯੁਧ ਪ੍ਰਤੀ ਦੋ ਮਤੇ ਪਾਸ ਕਰਕੇ ਯੁੱਧ ਬੰਦ ਹੋਣ ਦੀ ਕਾਮਨਾ ਕੀਤੀ ਗਈ। ਸਮਾਗਮ ਵਿੱਚ ਜੁਗਰਾਜ ਸਿੰਘ ਗਿੱਲ, ਨੇਤਰ ਸਿੰਘ ਮੁੱਤੋਂ, ਹਰਬੰਸ ਸਿੰਘ ਸ਼ਾਨ, ਜਗਦੇਵ ਸਿੰਘ ਕੰਮੋਮਾਜਰਾ, ਸੁੱਖਾ ਸ਼ਾਹਪੁਰ, ਨਰਿੰਦਰ ਸ਼ਾਹਪੁਰ, ਪੱਪੂ ਬਲਵੀਰ, ਸਰਬਜੀਤ ਕੌਰ, ਕਮਲਜੀਤ ਕੌਰ, ਮੰਨੂ ਬੁਆਣੀ, ਕੁਲਦੀਪ ਕੌਰ ਵੱਲੋਂ ਵੀ ਸਮੂਲੀਅਤ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਬੰਤ ਘੁਡਾਣੀ ਵੱਲੋਂ ਨਿਭਾਈ ਗਈ।