ਟਰਾਂਸਫਾਰਮਰ ਲਾਹੁਣ ਆਏ ਪਾਵਰਕੌਮ ਅਧਿਕਾਰੀ ਘੇਰੇ

ਟਰਾਂਸਫਾਰਮਰ ਲਾਹੁਣ ਆਏ ਪਾਵਰਕੌਮ ਅਧਿਕਾਰੀ ਘੇਰੇ

ਪਾਵਰਕੌਮ ਦੇ ਅਧਿਕਾਰੀਆਂ ਦਾ ਘਿਰਾਓ ਕਰਕੇ ਰੋਸ ਪ੍ਰਗਟਾਉਂਦੇ ਹੋਏ ਕਿਸਾਨ।

ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ,19 ਮਈ

ਪਾਵਰਕੌਮ ਦੇ ਉੱਚ ਅਧਿਕਾਰੀਆਂ ਦੀਆਂ ਪੰਜ ਟੀਮਾਂ ਵੱਲੋਂ ਨਿਹਾਲ ਸਿੰਘ ਵਾਲਾ ਤੋਂ ਪੱਤੋ ਹੀਰਾ ਸਿੰਘ ਦੇ ਰਸਤੇ ਦੇ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮਰ ਲਾਹੇ ਜਾਣ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਪਾਵਰਕੌਮ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਤੇ ਗੱਡੀਆਂ ਦੀਆਂ ਚਾਬੀਆਂ ਵੀ ਕੱਢ ਲਈਆਂ। ਇਸ ਦੌਰਾਨ ਹਾਲਾਤ ਤਣਾਪੂਰਨ ਬਣ ਗਏ। ਜਿਸ ਦਾ ਪਤਾ ਲੱਗਦਿਆਂ ਹੀ ਏਐੱਸਪੀ ਸਰਫ਼ਰਾਜ ਆਲਮ ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਮੁਖਤਿਆਰ ਸਿੰਘ ਭਾਰੀ ਪੁਲੀਸ ਫ਼ੋਰਸ ਲੈ ਕੇ ਘਟਨਾ ਸਥਾਨ ’ਤੇ ਪੁੱਜ ਗਏ।

ਇਸ ਮੌਕੇ ਐਕਸੀਅਨ ਅਮਰਜੀਤ ਸਿੰਘ ਮੋਗਾ, ਐਕਸੀਅਨ ਨਰਿੰਦਰਜੀਤ ਸਿੰਘ ਬਾਘਾਪੁਰਾਣਾ, ਐਕਸੀਅਨ (ਅਰਬਨ) ਜਸਵੀਰ ਸਿੰਘ ਮੋਗਾ ਨੇ ਦੱਸਿਆ ਕਿ ਇਹ ਟਰਾਂਸਫਾਰਮਰ 24 ਘੰਟੇ ਬਿਜਲੀ ਸਪਲਾਈ ਵਾਲੇ ਸ਼ਹਿਰੀ ਫ਼ੀਡਰ ’ਤੇ ਨਾਜਾਇਜ਼ ਚੱਲ ਰਹੇ ਹਨ। ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਸਾਡਾ ਘਿਰਾਓ ਕਰਕੇ ਬੰਦੀ ਬਣਾ ਲਿਆ ਅਤੇ ਗੱਡੀਆਂ ਦੀਆਂ ਚਾਬੀਆਂ ਵੀ ਕੱਢ ਲਈਆਂ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਦਾਗਰ ਸਿੰਘ ਖਾਈ, ਇੰਦਰਮੋਹਨ ਪੱਤੋ ਤੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਆਦਿ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਨੂੰ ਪਾਣੀ ਦੀ ਲੋੜ ਵੇਲੇ ਟਰਾਂਸਫਾਰਮਰ ਲਾਹੁਣਾ ਉਹ ਵੀ ਬਿਨਾਂ ਕਿਸੇ ਨੋਟਿਸ ਦਿੱਤਿਆਂ, ਇਹ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣਾ ਖਰਚਾ ਭਰਕੇ 1981 ਤੋਂ ਟਰਾਂਸਫ਼ਾਰਮਰ ਲਗਵਾਏ ਹੋਏ ਹਨ ਤੇ ਕੇਬਲਾਂ ਵੀ ਆਪਣੀਆਂ ਬਦਲਾਈਆਂ ਹਨ। ਇਨ੍ਹਾਂ 129 ਮੋਟਰਾਂ ਨੂੰ ਵਿਭਾਗ ਵੱਲੋਂ ਮੰਨਜੂਰੀ ਦੇ ਕੇ ਚਲਵਾਇਆ ਹੋਇਆ ਹੈ। ਕਿਸਾਨਾਂ ਵੱਲੋਂ ਸਮੇਂ ਸਮੇਂ ਟਰਾਂਸਫ਼ਾਰਮਰਾਂ ਦਾ ਲੋਡ ਵੀ ਵਧਾਇਆ ਗਿਆ ਹੈ। ਭਰੇ ਪੀਤੇ ਕਿਸਾਨਾਂ ਨੇ ਪਾਵਰਕੌਮ (ਬਿਜਲੀ) ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਲਾਹੇ ਗਏ ਪੰਜ ਟਰਾਂਸਫ਼ਾਮਰ ਮਹਿਕਮੇਂ ਤੋਂ ਰਖਵਾ ਕੇ ਹੀ ਘਿਰਾਓ ਖਤਮ ਕੀਤਾ।  

ਕੁੰਡੀਆਂ ਫੜਨ ਆਈ ਟੀਮ ਕਿਸਾਨ ਯੂਨੀਅਨ ਨੇ ਘੇਰੀ

ਸ਼ਹਿਣਾ (ਪੱਤਰ ਪ੍ਰੇਰਕ) ਅੱਜ ਸਵੇਰੇ ਕਸਬੇ ਸ਼ਹਿਣਾ ’ਚ ਪੈਂਦੇ ਕੋਠਿਆਂ ’ਚ ਬਿਜਲੀ ਕੁੰਡੀਆਂ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਲੋਕਾਂ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਘੇਰ ਲਿਆ। ਇਸ ਮੌਕੇ ਤਕਰਾਰ ਵੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਬਿਜਲੀ ਵਿਭਾਗ ਦੀ ਟੀਮ ਵਿੱਢੀ ਮੁਹਿੰਮ ਤਹਿਤ ਕਸਬੇ ਸ਼ਹਿਣਾ ਦੇ ਕੋਠਿਆਂ ’ਚ ਕੁੰਡੀਆਂ ਫੜਨ ਆਈ। ਟੀਮ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਲੋਕ ਇਕੱਠੇ ਹੋ ਗਏ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਤੇਜ਼ਾ ਸਿੰਘ ਨੰਬਰਦਾਰ, ਕਾਲਾ ਸਿੰਘ ਉੱਪਲ ਤੇ ਹੋਰ ਵਰਕਰ ਵੀ ਝੰਡੇ ਲੈ ਕੇ ਪੁੱਜ ਗਏ ਤੇ ਟੀਮ ਦਾ ਵਿਰੋਧ ਕੀਤਾ।ਸਥਿਤੀ ਨੂੰ ਦੇਖਦਿਆ ਬਿਜਲੀ ਵਿਭਾਗ ਦੀ ਟੀਮ ਨੇ ਪੁਲੀਸ ਬੁਲਾ ਲਈ। ਥਾਣਾ ਸ਼ਹਿਣਾ ਦੀ ਪੁਲੀਸ ਵੀ ਮੌਕੇ ’ਤੇ ਤੁਰੰਤ ਪੁੱਜ ਗਈ। ਬਾਅਦ ’ਚ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਐਕਸੀਅਨ ਸੰਦੀਪ ਗਰਗ ਦੀ ਅਗਵਾਈ ’ਚ ਥਾਣੇ ਪੁੱਜੇ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਐਕਸੀਅਨ ਸੰਦੀਪ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਕਰਨ ਗਈ ਸੀ ਪਰ ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਹੈ। ਦੂਸਰੇ ਪਾਸੇ ਕਿਸਾਨ ਯੂਨੀਅਨ ਤੇ ਲੋਕਾਂ ਨੇ ਦਰਖਾਸਤ ਦੇ ਕੇ ਕਿਹਾ ਕਿ ਕਿਸਾਨ ਘਰ ਨਹੀਂ ਸਨ ਤੇ ਬਿਜਲੀ ਮੁਲਾਜ਼ਮਾਂ ਨੇ ਮਾੜਾ ਬੋਲਿਆ। ਜਿਸ ਤੋਂ ਤਕਰਾਰ ਵਧ ਗਿਆ। ਕਸਬਾ ਸ਼ਹਿਣਾ ਦੇ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਕਾਂਗਰਸੀ ਆਗੂ ਵੀ ਥਾਣੇ ਪੁੱਜੇ ਸਨ ਤੇ ਕਿਹਾ ਕਿ ਛਾਪੇ ਮਾਰਨ ਤੋਂ ਪਹਿਲਾਂ ਮਾਮਲਾ ਪੰਚਾਇਤ ਦੇ ਧਿਆਨ ’ਚ ਲਿਆਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All