ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਮਈ
ਸਨਅਤੀ ਸ਼ਹਿਰ ਵਿੱਚ ਬੁੱਧਵਾਰ ਨੂੰ ਲੋਕਾਂ ਨੂੰ ਗਰਮੀ ਵਿੱਚ ਬਿਜਲੀ ਦੇ ਕੱਟ ਸਹਿਣੇ ਪੈਣਗੇ। ਦਰਅਸਲ, ਪਾਵਰਕੌਮ ਨੇ ਬਿਜਲੀ ਦੇ ਖੰਭਿਆਂ ਦੀ ਮੁਰੰਮਤ ਲਈ 11 ਕੇਵੀ ਫੀਡਰ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਸ ਕਾਰਨ ਸ਼ਹਿਰ ਵਿੱਚ 50 ਤੋਂ ਵੱਧ ਇਲਾਕੇ ਅਜਿਹੇ ਹਨ, ਜਿੱਥੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਕਦੀ ਹੈ।
ਪਾਵਰਕੌਮ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਵੇਰੇ 8 ਤੋਂ 5 ਵਜੇ ਤੱਕ ਕਲਿਆਣ ਨਗਰ, ਬਾਜਵਾ ਨਗਰ, ਨਿਊ ਬਾਜਵਾ ਨਗਰ, ਸਰਕੂਲਰ ਰੋਡ, ਘਾਟੀ ਵਾਲਮੀਕ, ਕਿਲਾ ਮੁਹੱਲਾ, ਆਰਐਨ ਓਸਵਾਲ ਰੋਡ, ਸੁਭਾਸ਼ ਨਗਰ, ਢਾਈ ਮਰਲਾ ਕਲੋਨੀ, ਰਾਮ ਗਲੀ, ਆਦਰਸ਼ ਗਲੀ, ਕ੍ਰਿਸ਼ਨਾ ਗਲੀ, ਸੁਰਿੰਦਰ ਨਗਰ, ਵੀਰ ਨਗਰ, ਵੱਲਭ ਕਲੋਨੀ, ਨਿਊ ਵਾਲਮੀਕ ਕਲੋਨੀ, ਦਰੇਸੀ ਰੋਡ, ਬੰਧਿਆ ਮੁਹੱਲਾ, ਨੌਘਰਾਂ ਮੁਹੱਲਾ, ਸਰਾਫ਼ਾ ਬਾਜ਼ਾਰ, ਸ਼ਾਲ ਬਾਜ਼ਾਰ, ਸੈਂਦਾ ਚੌਕ, ਮੁਹੱਲਾ ਫਤਿਹਗੰੜ, ਲਵਕੁਸ਼ ਨਗਰ, ਸੋਹਨ ਸਿੰਘ ਨਗਰ, ਗਾਂਧੀ ਨਗਰ ਗਲੀ ਨੰਬਰ 1 ਤੋਂ ਛੇ ਤੱਕ, 13 ਤੋਂ 16 ਤੱਕ, ਬਸੰਤ ਨਗਰ, ਜੈਨ ਨਗਰ, ਸ਼ਿਵਪੁਰੀ ਤੇ ਬੈਂਕ ਕਲੋਨੀ ਬਿਜਲੀ ਬੰਦ ਰਹੇਗੀ।
ਇਸ ਤੋਂ ਇਲਾਵਾ ਚੌੜਾ ਬਾਜ਼ਾਰ, ਚੌੜੀ ਸੜਕ, ਇਕਬਾਲ ਗੰਜ, ਪੁਰਾਣੀ ਮਾਧੋਪੁਰੀ, ਖਵਾਜ਼ਾ ਕੋਠੀ ਚੌਕ, ਖੁੱਡ ਮੁਹੱਲਾ, ਰੂਪਾ ਮਿਸਤਰੀ ਗਲੀ, ਗੁਲਚਮਨ ਗਲੀ, ਸ਼ਿਵਾਲਾ ਰੋਡ, ਇਸਲਾਮੀਆ ਸਕੂਲ, ਹਰਬੰਸਪੁਰਾ, ਗਊਸ਼ਾਲਾ ਰੋਡ, ਕਸ਼ਮੀਰ ਨਗਰ, ਕੈਲੀਬਰ ਪਲਾਜ਼ਾ, ਆਰਿਆ ਸਕੂਲ ਰੋਡ, ਮਾਤਾ ਰਾਣੀ ਚੌਂਕ, ਘੰਟਾ ਘਰ ਰੋਡ, ਜੀਟੀਬੀ ਮਾਰਕੀਟ, ਵਿਕਾਸ ਨਗਰ, ਕਮਲਾ ਨਹਿਰੂ ਨਗਰ, ਨੀਮ ਵਾਲਾ ਚੌਕ, ਜਗਰਾਉਂ ਪੁੱਲ, ਟਾਇਰ ਮਾਰਕੀਟ, ਲੱਕੜ ਬਾਜ਼ਾਰ ਆਦਿ ਇਲਾਕਿਆਂ ਵਿੱਚ ਵੀ ਸਵੇਰੇ 8 ਤੋਂ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਸ ਤੋਂ ਇਲਾਵਾ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ, ਪਿੰਕ ਵਿਹਾਰ, ਸਬਜੀ ਮੰਡੀ, ਨਾਨਕ ਨਗਰ, ਪੀਰੂ ਬੰਦਾ, ਸਲੇਮ ਟਾਬਰੀ, ਨੇਤਾਜੀ ਨਗਰ, ਜਲੰਧਰ ਬਾਈਪਾਸ, ਭਗਤ ਸਿੰਘ ਕਲੋਨੀ, ਰਾਇਲ ਸਿਟੀ, ਗ੍ਰੀਨਲੈਂਡ ਰੋਡ, ਪਿੰਡ ਭੌਰਾ, ਸਿਲਵਰ ਕੁੰਜ, ਦਾਣਾ ਮੰਡੀ, ਕਾਰਾਬਾਰਾ, ਨਹਿਰੂ ਵਿਹਾਰ ਤੇ ਵਿਜੈ ਨਗਰ ਇਲਾਕੇ ਵਿੱਚ ਸਵੇਰੇ 9 ਤੋਂ 6 ਵਜੇ ਤੱਕ ਬਿਜਲੀ ਬੰਦ ਰਹੇਗੀ।