ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਪਰੈਲ
ਟਰੈਫਿਕ ਪੁਲੀਸ ਹੁਣ ਇੱਕ ਹਫ਼ਤਾ ਕੋਈ ਵੀ ਚਲਾਨ ਨਹੀਂ ਕੱਟੇਗੀ। ਟਰੈਫਿਕ ਪੁਲੀਸ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਪਹਿਲਾਂ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰੇਗੀ ਤੇ ਨਿਯਮਾਂ ਦੇ ਬਾਰੇ ’ਚ ਪੂਰੀ ਜਾਣਕਾਰੀ ਦੇਵੇਗੀ। ਇਸ ਲਈ ਪੁਲੀਸ ਦੇ ਵੱਲੋਂ ਥਾਂ-ਥਾਂ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਏਸੀਪੀ ਟਰੈਫਿਕ ਗੁਰਜੋਤ ਸਿੰਘ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਤੇ ਡੀਸੀਪੀ ਟ੍ਰੈਫਿਕ ਸੋਭਿਆ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾ ’ਤੇ ਹਫ਼ਤਾ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਤਹਿਤ 11 ਤੋਂ ਲੈ ਕੇ 16 ਅਪਰੈਲ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। 16 ਅਪਰੈਲ ਤੋਂ ਬਾਅਦ ਟਰੈਫਿਕ ਪੁਲੀਸ ਨਿਯਮ ਤੋੜਨ ਵਾਲਿਆਂ ਸਖਤ ਕਾਰਵਾਈ ਕਰਨੀ ਸ਼ੁਰੂ ਕਰੇਗੀ।