ਰਾਏਕੋਟ: ਇੱਥੋਂ ਦੇ ਸ਼ੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਆ। ਇਸ ਮੌਕੇ ਚਿੱਤਰਕਾਰੀ ਮੁਕਾਬਲੇ ਵਿਚ ਹਰਜੋਤ ਕੌਰ ਨੇ ਪਹਿਲਾ, ਗੁਰਸਿਮਰਨ ਕੌਰ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਬਰਤਨਾਂ ਉੱਪਰ ਚਿੱਤਰਕਾਰੀ ਦੇ ਮੁਕਾਬਲੇ ਵਿੱਚ ਗੌਤਮ ਜਿੰਦਲ ਨੇ ਪਹਿਲਾ, ਪਲਕ ਜਿੰਦਲ ਨੇ ਦੂਜਾ ਅਤੇ ਦਸ਼ਕ ਜਿੰਦਲ ਨੇ ਤੀਜਾ ਸਥਾਨ ਹਾਸਲ ਕੀਤਾ। ਬਿਹਤਰ ਵਿੱਚੋਂ ਬਿਹਤਰੀਨ ਮੁਕਾਬਲਿਆਂ ਵਿਚ ਜੈਸਮੀਨ ਨੇ ਪਹਿਲਾ, ਗਵਯਮ ਗੁਗਲਾਨੀ ਨੇ ਦੂਜਾ ਅਤੇ ਪ੍ਰਭਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਵਰਕਿੰਗ ਮਾਡਲ ਵਿਚ ਗੁਰਤਾਜ ਸਿੰਘ ਨੇ ਪਹਿਲਾ ਅਤੇ ਅਦਿੱਤਿਆ ਮਿੱਤਲ ਨੇ ਦੂਜਾ ਸਥਾਨ ਹਾਸਲ ਕੀਤਾ। -ਨਿੱਜੀ ਪੱਤਰ ਪ੍ਰੇਰਕ