ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 27 ਜੂਨ
ਗੁਜਰਾਤ ਪੁਲੀਸ ਵੱਲੋਂ ਮਨੁੱਖੀ ਅਧਿਕਾਰ ਕਾਰਕੁਨ ਅਤੇ ਪੱਤਰਕਾਰ ਸਮੇਤ ਹੋਰਨਾਂ ਵਿਰੁੱਧ ਬਦਲਾ-ਲਊ ਢੰਗ ਨਾਲ ਦਰਜ ਕੀਤੀ ਐਫ.ਆਈ.ਆਰ ਖ਼ਾਰਜ ਕਰਨ ਅਤੇ ਬਿਨਾਂ ਸ਼ਰਤ ਫ਼ੌਰੀ ਰਿਹਾਈ ਦੀ ਮੰਗ ਕਰਦਿਆਂ ਪ੍ਰੈੱਸ ਕਲੱਬ ਰਾਏਕੋਟ, ਸੀਟੂ, ਭਾਰਤ ਗਿਆਨ ਵਿਗਿਆਨ ਸੰਮਤੀ ਅਤੇ ਟਾਈਪਿਸਟ ਯੂਨੀਅਨ ਦੇ ਆਗੂਆਂ ਨੇ ਐੱਸ.ਡੀ.ਐਮ ਰਾਏਕੋਟ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ-ਪੱਤਰ ਦਿੱਤਾ। ਪ੍ਰੈੱਸ ਕਲੱਬ ਰਾਏਕੋਟ ਦੇ ਚੇਅਰਮੈਨ ਬਲਵਿੰਦਰ ਲਿੱਤਰ, ਪ੍ਰਧਾਨ ਦਲਵਿੰਦਰ ਸਿੰਘ ਰਛੀਨ, ਜਨਰਲ ਸਕੱਤਰ ਗੁਰਸੇਵਕ ਸਿੰਘ, ਸੀਟੂ ਦੇ ਸਕੱਤਰ ਦਲਜੀਤ ਕੁਮਾਰ ਗੋਰਾ, ਭੱਠਾ ਮਜ਼ਦੂਰ ਆਗੂ ਪ੍ਰਿਤਪਾਲ ਸਿੰਘ ਬਿੱਟਾ ਨੇ ਕਿਹਾ ਕਿ ਦੇਸ਼ ਅਣ-ਐਲਾਨੀ ਐਮਰਜੈਂਸੀ ਵੱਲ ਵਧ ਰਿਹਾ ਹੈ।