ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 9 ਅਪਰੈਲ
ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਦੀ ਹੋਈ ਚੋਣ ਵਿਚ ਅੱਜ ਸਰਬਸੰਮਤੀ ਨਾਲ ਸੁਦਰਸ਼ਨ ਕੁਮਾਰ ਸ਼ਰਮਾ (ਪੱਪੂ) ਪ੍ਰਧਾਨ, ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਬਲਜੀਤ ਕੌਰ ਮੀਤ ਪ੍ਰਧਾਨ ਚੁਣੇ ਗਏ। ਇਸ ਤੋਂ ਪਹਿਲਾ ਨਗਰ ਕੌਂਸਲ ਦੀ ਚੋਣ ਜਿੱਤੇ 15 ਮੈਬਰਾਂ ਵਿਚੋਂ 14 ਮੈਬਰ ਸ਼ਾਮਲ ਹੋਏ, ‘ਆਪ’ ਵੱਲੋਂ ਚੋਣ ਜਿੱਤੀ ਬੀਬੀ ਦਲਵਿੰਦਰ ਕੌਰ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਣ ਕਾਰਨ ਉਹ ਚੋਣ ਵਿਚ ਹਿੱਸਾ ਨਹੀਂ ਲੈ ਸਕੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਲੱਖਾ, ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਸ਼ਾਮਲ ਸਨ। ਨਗਰ ਕੌਂਸਲ ਦੀਆਂ 15 ਸੀਟਾਂ ਦੀ ਹੋਈ ਚੋਣ ਵਿਚ ਕਾਂਗਰਸ ਦੇ 11, ਅਕਾਲੀ ਦਲ ਦੇ 2, ਆਮ ਆਦਮੀ ਪਾਰਟੀ ਦੀ ਇਕ ਅਤੇ ਅਜ਼ਾਦ ਇਕ ਨੇ ਚੋਣ ਜਿੱਤੀ ਸੀ।