ਖੰਨਾ: ਇੱਥੋਂ ਦੇ ਰਾਮਗੜ੍ਹੀਆ ਭਵਨ ਕਮਿਊਨਿਟੀ ਸੈਂਟਰ ਦੇ ਬੇਸਮੈਂਟ ਹਾਲ ਵਿੱਚ ਅੱਜ ਸਮਾਜ ਸੇਵੀ ਸੰਸਥਾ ਨਿਊ ਏਜ਼ ਵੈਲਫੇਅਰ ਕਲੱਬ ਵੱਲੋਂ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਐੱਸਡੀਐੱਮ ਹਰਬੰਸ ਸਿੰਘ, ਐੱਸਐੱਮਓ ਡਾ. ਸਤਪਾਲ, ਚੇਅਰਮੈਨ ਸ਼ਮਿੰਦਰ ਸਿੰਘ ਮਿੰਟੂ ਅਤੇ ਸੰਦੀਪ ਸਿੰਘ ਨੇ ਸੈਂਟਰ ਦਾ ਮੁਆਇਨਾ ਕੀਤਾ। ਇਸ ਕੋਵਿਡ ਸੈਂਟਰ ਵਿਚ ਲੈਵਲ-1 ਦੇ ਮਰੀਜ਼ਾਂ ਨੂੰ ਮੁਫ਼ਤ ਸਿਹਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਮਰੀਜ਼ਾਂ ਲਈ ਕਲੱਬ ਵੱਲੋਂ ਖਾਣ ਪੀਣ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ। ਵਿਧਾਇਕ ਕੋਟਲੀ ਨੇ ਸੰਸਥਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੀਆਂ ਜ਼ਰੂੁਰੀ ਲੋੜੀਂਦੀਆਂ ਸਹੂਲਤਾਂ ਜਲਦ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ। ਡਾ. ਸਤਪਾਲ ਨੇ ਭਰੋਸਾ ਦਿੱਤਾ ਕਿ ਜਲਦ ਇਸ ਸੈਂਟਰ ਲਈ ਸਟਾਫ ਦਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਮੌਕੇ ਸੰਜੂ ਸਾਹਨੇਵਾਲੀਆ, ਪੁਸ਼ਕਰਰਾਜ ਸਿੰਘ ਰੂਪਰਾਏ, ਵਰਿੰਦਰ ਸਿੰਘ ਦਹੇਲੇ, ਬਲਦੇਵ ਸਿੰਘ ਮਠਾੜੂੁ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ