ਪੱਤਰ ਪੇ੍ਰਕ
ਮਾਛੀਵਾੜਾ, 27 ਸਤੰਬਰ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵੱਲੋਂ ਨੇਤਰ ਸਿੰਘ ਮੁੱਤੋਂ ਦੀ ਪੁਸਤਕ ‘ਚਾਨਣ ਬਨਾਮ ਹਨੇਰਾ’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜ੍ਹਨ ਦੀ ਲੋੜ ਹੈ ਜਿਸ ਲਈ ਨੇਤਰ ਸਿੰਘ ਮੁੱਤੋਂ ਦੀ ਪੁਸਤਕ ਯੋਗ ਹੈ। ਪੁਸਤਕ ਬਾਰੇ ਜਾਣਕਾਰੀ ਸੁਰਿੰਦਰ ਰਾਮਪੁਰੀ ਤੇ ਰਜਿੰਦਰ ਕੌਰ ਪੰਨੂ ਨੇ ਦਿੱਤੀ। ਇਸ ਮੌਕੇ ਰਾਮਪੁਰ ਸਭਾ ਦੇ ਪ੍ਰਧਾਨ ਜਸਵੀਰ ਝੱਜ, ਮਾਛੀਵਾੜਾ ਸਾਹਿਤ ਸਭਾ ਦੇ ਪ੍ਰਧਾਨ ਟੀ. ਲੋਚਨ ਤੇ ਨਸੀਮ, ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੇ ਪ੍ਰਧਾਨ ਮਾਸਟਰ ਜਗਦੇਵ ਸਿੰਘ ਘੁੰਗਰਾਲੀ, ਸਾਹਿਤ ਸਭਾ ਮੰਡੀ ਗੋਬਿੰਦਗੜ੍ਹ ਤੋਂ ਸਨੇਹਇੰਦਰ ਮੀਲੂ, ਲਖਵੀਰ ਸਿੰਘ ਭੱਟੀ, ਹਰਦੀਪ ਸਿੰਘ, ਬਲਵਿੰਦਰ ਸਿੰਘ, ਨਰਵਿੰਦਰਜੀਤ ਸਿੰਘ, ਨਿਮਰਤਾਜੀਤ ਕੌਰ, ਨਿਰਲੇਪ ਕੌਰ, ਨਵਰਾਜ ਸਿੰਘ, ਰਾਜਦੀਪ ਕੌਰ, ਵਰਿੰਦਰ ਸਿੰਘ ਵਿੱਕੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਵਿਚ ਜਗਵੀਰ ਵਿੱਕੀ, ਹਰਬੰਸ ਰਾਏ, ਬਲਰਾਜ ਬਾਜਵਾ, ਰਜਿੰਦਰ ਕੌਰ ਪੰਨੂੰ, ਮਾਸਟਰ ਤੇਲੂ ਰਾਮ ਕੁਹਾੜਾ, ਜਗਦੇਵ ਸਿੰਘ ਬਾਘਾ, ਸੁਖਵੀਰ ਸਿੰਘ ਮੁਹਾਲੀ, ਭੁਪਿੰਦਰ ਸਿੰਘ ਡਿਓਟ, ਬਲਵੰਤ ਸਿੰਘ ਵਿਰਕ, ਇੰਦਰਜੀਤ ਸਿੰਘ ਕੰਗ, ਹਰਬੰਸ ਸਿੰਘ ਮਾਲਵਾ, ਰਘਬੀਰ ਸਿੰਘ ਮਾਨ, ਅਜ਼ਾਦ ਵਿਸ਼ਮਾਦ ਕਹਾਣੀਕਾਰ ਮੁਖਤਿਆਰ ਸਿੰਘ, ਹਰਪ੍ਰੀਤ ਸਿੰਘ ਸਿਹੋੜਾ, ਹਰਬੰਸ ਸਿੰਘ ਸ਼ਾਨ, ਬਲਵਿੰਦਰ ਗਰੇਵਾਲ, ਚਮਕੌਰ ਘਣਗਸ, ਨਰਿੰਦਰਜੀਤ ਸਮਰਾਲਾ, ਲਖਵੀਰ ਲੱਭਾ, ਅਨਿਲ ਫਤਿਹਗੜ੍ਹ ਜੱਟਾਂ, ਬਲਵੰਤ ਮਾਂਗਟ, ਸੰਤ ਸਿੰਘ ਸੋਹਲ, ਪੁਖਰਾਜ ਘੁਲਾਲ, ਨਰਿੰਦਰ ਮਣਕੂ, ਅਵਤਾਰ ਸਿੰਘ ਮੁੱਤੋਂ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਸਕੱਤਰ ਕਹਾਣੀਕਾਰ ਤਰਨ ਸਿੰਘ ਬੱਲ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਇਸ ਸਮੇਂ ਸਰਪੰਚ ਬਲਵਿੰਦਰ ਸਿੰਘ, ਬਹਾਦਰ ਸਿੰਘ, ਪੰਚ ਭਜਨ ਸਿੰਘ, ਪੰਚ ਕੁਲਦੀਪ ਸਿੰਘ, ਸਰਬਜੀਤ ਸਿੰਘ ਸੋਨੂੰ ਆਦਿ ਨੇ ਵੀ ਸ਼ਿਰਕਤ ਕੀਤੀ। ਅੰਤ ਵਿਚ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਲੇਖਕਾਂ ਦਾ ਧੰਨਵਾਦ ਕੀਤਾ।