ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਨਾਬਾਰਡ ਦੇ ਚੀਫ ਜਨਰਲ ਮੈਨੇਜਰ (ਸੀਜੀਐੱਮ) ਰਘੂਨਾਥ ਬੀ ਪਿਛਲੇ ਦਿਨੀਂ ਆਪਣੀ ਟੀਮ ਨਾਲ ਜਿਲ੍ਹਾ ਲੁਧਿਆਣਾ ਦੇ ਦੌਰੇ ਦੋਰਾਨ ਵਿਸ਼ੇਸ ਤੌਰ ’ਤੇ ਪੀਏਡੀਬੀ ਲੁਧਿਆਣਾ ਪਹੁੰਚੇ। ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਨੇ ਰਘੂਨਾਥ ਬੀ ਅਤੇ ਏਜੀਐੱਮ ਨਾਬਾਰਡ ਸ਼ੁਸ਼ੀਲ ਕੁਮਾਰ ਨੂੰ ਬੈਂਕ ਅਤੇ ਕਿਸਾਨਾਂ ਨੁੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਬੈਂਕ 1962 ਵਿੱਚ ਸਥਾਪਤ ਹੋਈ ਸੀ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਨੈਸ਼ਨਲ ਐਗਰੀਕਲਚਰ ਰੂਰਲ ਡਿਵੈਲਪਮੈਂਟ ਬੈਂਕ ਦੇ ਉੱਚ ਅਧਿਕਾਰੀ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਬੈਂਕ ਅਧਿਕਾਰੀਆਂ ਨਾਲ ਰਾਬਤਾ ਬਣਾਉਣ ਆਏ ਹਨ। ਚੇਅਰਮੈਨ ਹੁੰਦਲ ਹਵਾਸ ਨੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਕੇਂਦਰੀ ਬੈਂਕ ਦੀ ਤਰਜ਼ ’ਤੇ ਪੀਏਡੀਬੀ ਦੇ ਕਰਜ਼ਿਆਂ ਨੂੰ ਵੀ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸੇਟਲਮੈਂਟ ਸਕੀਮ ਲਾਗੂ ਹੋਣ ਤੇ ਜਿੱਥੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਉਥੇ ਪੀਏਡੀਬੀ ਦੀ ਵਸੂਲੀ ਵਿੱਚ ਵੀ ਵਾਧਾ ਹੋਵੇਗਾ।
ਸੀਜੀਐੱਮ ਨਾਬਾਰਡ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਸਹੁੂਲਤਾਂ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਮੇਟੀ ਮੈਂਬਰ ਹਰਦੀਪ ਸਿੰਘ ਮੰਨਸੂਰਾਂ, ਦਵਿੰਦਰ ਕੁਮਾਰ, ਸੰਜੀਵ ਕੁਮਾਰ, ਬੀਰਦਵਿੰਦਰ ਸਿੰਘ ਏਜੀਐੱਮ ਪੀਏਡੀਬੀ ਜ਼ਿਲ੍ਹਾ ਲੁਧਿਆਣਾ, ਸਹਾਇਕ ਰਜਿਸਟਰਾਰ ਲੁਧਿਆਣਾ ਪੂਰਬੀ ਅੰਜੂ ਬਾਲਾ, ਮੈਨੇਜਰ ਲੁਧਿਆਣਾ ਸ਼ਿਵੰਦਰ ਸਿੰਘ ਬਰਾੜ, ਮੈਨੇਜਰ ਦੋਰਾਹਾ ਬਲਜਿੰਦਰ ਸਿੰਘ, ਮੈਨੇਜਰ ਸਮਰਾਲਾ ਸੰਜੀਵ ਕੁਮਾਰ, ਮੈਨੇਜਰ ਖੰਨਾ ਸੁਖਦੀਪ ਸਿੰਘ, ਮੈਨੇਜਰ ਰਾਏਕੋਟ ਜਸਪਾਲ ਸਿੰਘ, ਮੈਨੇਜਰ ਮਲੌਦ ਬੇਅੰਤ ਸਿੰਘ, ਮੈਨੇਜਰ ਮਾਛੀਵਾੜਾ ਗੁਰਜਿੰਦਰ ਸਿੰਘ, ਫੀਲਡ ਅਫਸਰ ਸੁਰਜੀਤ ਸਿੰਘ ਅਤੇ ਡਿਪਟੀ ਮੈਨੇਜਰ ਸੁਰਿੰਦਰ ਗਰਗ ਮੌਜੂਦ ਸਨ।