ਖੰਨਾ: ‘ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ’ ਅਧੀਨ ਵੰਡੀ ਜਾਣ ਵਾਲੀ ਪੰਜ ਮਹੀਨਿਆਂ ਦੀ ਮੁਫ਼ਤ ਕਣਕ ਵੰਡ ਦਾ ਆਰੰਭ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੰਨਾ ਦੇ ਕਾਰਡਧਾਰਕਾਂ ਨੂੰ ਕਣਕ ਦਾ ਬਣਦਾ ਇੱਕ ਇੱਕ ਦਾਣਾ ਮੁਹੱਈਆ ਕਰਵਾਇਆ ਜਾਵੇਗਾ। ਖੰਨਾ ਵਿੱਚ ਕੋਈ ਵੀ ਕਾਰਡਧਾਰਕ ਕਣਕ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾਲੋੜਵੰਦ ਪਰਿਵਾਰਾਂ ਦੇ ਨਾਂ ਦੀ ਲਿਸਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਰਾਸ਼ਨ ਵੰਡ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਦੀ ਹਦਾਇਤ ਕੀਤੀ। ਵਿਭਾਗ ਦੇ ਅਧਿਕਾਰੀ ਵਿਕਾਸ ਕਪਿਲਾ ਨੇ ਕਿਹਾ ਕਿ ਪੀਐੱਮ ਸਕੀਮ ਅਧੀਨ 5 ਮਹੀਨੇ ਦੀ ਮੁਫ਼ਤ ਕਣਕ ਦਾ ਕੋਟਾ ਰਿਲੀਜ਼ ਹੋਇਆ ਹੈ। ਇਸ ਮੌਕੇ ਇੰਸਪੈਕਟਰ ਪਰਮਿੰਦਰ ਸਿੰਘ, ਹਰਪਾਲ ਸਿੰਘ, ਹਰਭਜਨ ਸਿੰਘ, ਰਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ ਨੇ ਵਿਧਾਇਕ ਨੂੰ ਮੰਗਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸੁਦਰਸ਼ਨ ਬੱਤਰਾ, ਹਰਵਿੰਦਰ ਸਿੰਘ ਬੱਗਾ, ਜਗਦੀਸ਼ ਸਿੰਘ ਰਾਣਾ, ਟੇਕ ਚੰਦ, ਪ੍ਰੇਮ ਨੀਲਕੰਠ, ਸਤਨਾਮ ਨਾਰੰਗ, ਜੰਗ ਸਿੰਘ, ਰਣਜੀਤ ਖੰਨਾ, ਲਛਮਣ ਸਿੰਘ ਗਰੇਵਾਲ, ਰਾਜਬੀਰ ਸ਼ਰਮਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ