ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਅਪਰੈਲ
ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰ ਕੇ ਹਲਕਾ ਖੰਨਾ ਦੇ ਅਹਿਮ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ’ਤੇ ਛੇਤੀ ਹੀ ਐਕਸ਼ਨ ਲਿਆ ਜਾਵੇ। ਇਸ ਤੋਂ ਇਲਾਵਾ ਨਾਜਾਇਜ਼ ਤੌਰ ’ਤੇ ਚੱਲਦੀ ਸ਼ਰਾਬ ਫੈਕਟਰੀ ਦੀ ਫਾਈਲ ਮੁੜ ਖੁੱਲ੍ਹਵਾ ਕੇ ਜਾਂਚ ਹੋਵੇ, ਸ਼ਹਿਰ ਵਿਚ ਸਫ਼ਾਈ , ਸਿਵਲ ਹਸਪਤਾਲ ਵਿੱਚ ਟਰਾਮਾ ਸੈਂਟਰ, ਸਿਟੀ ਸਕੈਨ ਲਈ ਰੇਡੀਓਲਾਜ਼ਿਸਟ, ਡਾਕਟਰਾਂ, ਸਟਾਫ ਦੀ ਕਮੀ ਦੂਰ ਕੀਤੀ ਜਾਵੇ, ਪੰਚਾਇਤਾਂ ਵਿਚ ਆਏ ਫ਼ੰਡ ਦਾ ਸਹੀ ਇਸਤੇਮਾਲ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਹਲਕੇ ਦੀਆਂ ਜ਼ਰੂਰੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਜੋ ਅਜੇ ਵੀ ਪਹਿਲੀਆਂ ਸਰਕਾਰਾਂ ਵਾਂਗ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਸਿਸਟਮ ਨਹੀਂ ਬਦਲਿਆ ਤਾਂ ਉਨ੍ਹਾਂ ਖਿਲਾਫ਼ ਜਲਦ ਹੀ ਐਕਸ਼ਨ ਲਿਆ ਜਾਵੇਗਾ।