ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
ਧਰਮ ਤੇ ਵਿਰਸਾ ਕਲੱਬ ਵੱਲੋਂ ਭੰਗੜਾ ਅਤੇ ਗਿੱਧੇ ਦੀ ਸਿਖਲਾਈ ਲਈ ਲਈ ਸ਼ੁਰੂ ਕੀਤੇ ਗਏ ਕੈਂਪ ਵਿੱਚ ਅੱਜ ਸਿਖਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਦਿਆਂ ਭੰਗੜਾ, ਗਿੱਧਾ, ਸੋਲੋ ਅਤੇ ਲੁੱਡੀ ਦਾ ਪ੍ਰਦਰਸ਼ਨ ਕੀਤਾ।
ਕੈਂਪ ਦੌਰਾਨ ਅੱਜ ਬੱਚਿਆਂ ਨੂੰ ਹੌਸਲਾ ਵਧਾਉਣ ਤੇ ਅਸ਼ੀਰਵਾਦ ਦੇਣ ਵਾਸਤੇ ‘ਆਪ’ ਦੇ ਵਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਗਿੱਧਾ ਕੋਚ ਮੈਡਮ ਮਨਜੀਤ ਕੌਰ ਅਤੇ ਕਲੱਬ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ। ਮੁੱਖ ਮਹਿਮਾਨ ਵਿਧਾਇਕ ਅਸ਼ੋਕ ਪ੍ਰਾਸਰ ਪੱਪੀ, ਕੁਲਾਰ ਅਤੇ ਐਡਵੋਕੇਟ ਲਾਇਲਪੁਰੀ ਨੇ ਪ੍ਰਬੰਧਕਾਂ ਦੀ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਯਤਨਾਂ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਬੱਚਿਆਂ ਅਤੇ ਕੋਚ ਸਹਬਿਾਨਾਂ ਨਾਲ ਭੰਗੜਾ ਪਾ ਕੇ ਪੰਜਾਬ ਦੇ ਅਮੀਰ ਵਿਰਸੇ ਨੂੰ ਸਾਂਭਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਰਾਹ ਤਿਆਗ ਕੇ ਸਰੀਰਕ ਤੌਰ ’ਤੇ ਫਿੱਟ ਰਹਿਣ ਦਾ ਸ਼ੰਦੇਸ਼ ਦਿੱਤਾ।
ਇਸ ਮੌਕੇ ਕਲੱਬ ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਪ੍ਰਧਾਨ ਸਰੂਪ ਸਿੰਘ ਮਠਾੜੂ, ਮਨਜੀਤ ਸਿੰਘ ਹਰਮਨ, ਅਮਰਦੀਪ ਸਿੰਘ ਸੋਖੀ, ਰਵਿੰਦਰ ਸਿੰਘ ਟੋਨੀ, ਰਣਜੀਤ ਸਿੰਘ ਹੁੰਦਲ, ਗਗਨਦੀਪ ਸਿੰਘ ਨੰਨੜੇ, ਮਨਜੀਤ ਸਿੰਘ ਉੱਭੀ, ਤਰਨਜੀਤ ਸਿੰਘ ਪੀਟਰ, ਦਮਨ ਹੁੰਝਣ, ਯੋਗੀ ਕਲਸੀ (ਸਾਰੇ ਭੰਗੜਾ ਕੋਚ) ਨੌਜਵਾਨ ਗਾਇਕ ਤਰਨਜੀਤ ਸਿੰਘ, ਬਲ ਚੀਮਾ, ਦੀਪੂ ਉਸਤਾਦ (ਢੋਲੀ), ਮਨਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਨਿੱਝਰ ਵੀ ਹਾਜ਼ਰ ਸਨ।