ਸਮਰਾਲਾ: ਸਮਰਾਲਾ ਹਲਕੇ ਦੀਆਂ ਸੜਕਾਂ ਜਿਨ੍ਹਾਂ ਵਿੱਚ ਸਮਰਾਲਾ-ਮਾਛੀਵਾੜਾ-ਮਾਛੀਵਾੜਾ-ਰਾਹੋਂ ਰੋਡ, ਸਮਰਾਲਾ-ਝਾੜ ਸਾਹਿਬ ਰੋਡ ਅਤੇ ਪਵਾਤ ਬ੍ਰਿਜ ਤੋਂ ਮਾਛੀਵਾੜਾ ਸਾਹਿਬ ਤੱਕ ਦੀਆਂ ਸੜਕਾਂ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਹੋਈ ਪਈ ਹੈ| ਇਨ੍ਹਾਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਬਣਨ ਸਬੰਧੀ ਜਲਦੀ ਹੀ ਕੰਮ ਸ਼ੁਰੂ ਹੋਣ ਵਾਲਾ ਹੈ| ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕਰਨ ਉਪਰੰਤ ਇੱਥੇ ਕੀਤਾ। ਉਨ੍ਹਾਂ ਕਿਹਾ ਕਿ ਤਿੰਨੋਂ ਸੜਕਾਂ ਸਬੰਧੀ ਉਨ੍ਹਾਂ ਵੱਲੋਂ ਸਪੈਸ਼ਲ ਰਿਪੋਰਟ ਤਿਆਰ ਕਰਕੇ ਪਹਿਲਾਂ ਹੀ ਭੇਜੀ ਜਾ ਚੁੱਕੀ ਸੀ| ਇਨ੍ਹਾਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਬਣਨ ਸਬੰਧੀ ਕੰਮ ਪਿਛਲੀ ਕਾਂਗਰਸ ਸਰਕਾਰ ਤੋਂ ਹੀ ਲਟਕਿਆ ਪਿਆ ਸੀ, ਨੂੰ ਜਲਦੀ ਹੀ ਪਾਸ ਕਰਵਾ ਕੇ ਆਮ ਲੋਕਾਂ ਦੀ ਮੁਸ਼ਕਲ ਦੂਰ ਕੀਤੀ ਜਾ ਰਹੀ ਹੈ| ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਅਤੇ ਕੇਵਲ ਸਿੰਘ ਹੇਡੋਂ ਵੀ ਹਾਜ਼ਰ ਸਨ| -ਪੱਤਰ ਪ੍ਰੇਰਕ