ਸਮਰਾਲਾ: ਪੀ.ਐੱਸ. ਬੱਤਰਾ ਯਾਦਗਾਰੀ ਮਿਨੀ ਕਹਾਣੀ ਮੁਕਾਬਲੇ ਦੇ ਜੇਤੂ ਰਹੇ ਕਹਾਣੀਕਾਰ ਮਨਦੀਪ ਰਿੰਪੀ, ਹਰਭਿੰਦਰ ਸਿੰਘ ਸੰਧੂ, ਸਰਵਣ ਸਿੰਘ ਭੰਗਲਾਂ, ਸੁਖਦੀਪ ਸਿੰਘ ਲੀਲ ਦਿਆਲਪੁਰੀ ਨੂੰ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ’ਤੇ ਆਉਣ ਲਈ ਨਕਦ ਰਾਸ਼ੀ, ਕਿਤਾਬਾਂ ਦੇ ਸੈੱਟ ਅਤੇ ਬੱਤਰਾ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਮਜੀਤ ਕੌਰ ਬੱਤਰਾ ਨੇ ਜੇਤੂਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਜੇਕਰ ਨਵੀਂ ਪੀੜ੍ਹੀ ਦਾ ਧਿਆਨ ਮੁੜ ਤੋਂ ਸਾਹਿਤ ਵੱਲ ਮੋੜਨਾ ਹੈ ਤਾਂ ਬੱਚਿਆਂ ਅੰਦਰ ਸਭ ਤੋਂ ਪਹਿਲਾਂ ਮਿਨੀ ਕਹਾਣੀ ਲਿਖਣ ਦੀ ਲਲਕ ਪੈਦਾ ਕਰਨੀ ਹੋਵੇਗੀ। -ਪੱਤਰ ਪ੍ਰੇਰਕ