ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਕਤੂਬਰ
ਇੱਥੇ ਅੱਜ ਸਥਾਨਕ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਰਤ ਨਗਰ ਚੌਕ ਵਿੱਚ ਪ੍ਰਿੰਸੀਪਲ ਜਸਵਿੰਦਰ ਕੌਰ ਮਾਂਗਟ ਦੀ ਅਗਵਾਈ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਲੁਧਿਆਣਾ ਬਲਾਕ ਮਾਂਗਟ-1 ਵਿੱਚ ਬਲਾਕ ਪੱਧਰੀ ਸਾਇੰਸ ਐਕਟੀਵਿਟੀ ਮੇਲਾ ਲਗਾਇਆ ਗਿਆ। ਇਸ ਦਾ ਉਦਘਾਟਨ ਬਲਾਕ ਨੌਡਲ ਅਫਸਰ ਕੰਵਲਜੋਤ ਕੌਰ ਵੱਲੋਂ ਕੀਤਾ ਗਿਆ। ਮੇਲੇ ਵਿੱਚ 24 ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਨਾਲ ਸਬੰਧਤ ਗਤੀਵਿਧੀਆਂ ਵੱਖ ਵੱਖ ਢੰਗਾਂ ਰਾਹੀਂ ਪੇਸ਼ ਕੀਤੀਆਂ ਗਈਆਂ। 8ਵੀ ਤੋਂ 10ਵੀਂ ਕਲਾਸ ਦੇ ਸਾਇੰਸ ਐਕਟੀਵਿਟੀ ਮੇਲੇ ਵਿੱਚੋਂ ਭਾਰਤ ਨਗਰ ਸਕੂਲ ਦੀ ਮੇਘਨਾ ਨੇ ਪਹਿਲਾ, ਗੋਬਿੰਦ ਨਗਰ ਸਕੂਲ ਦੀ ਦਿਵਿਆ ਦੇਵੀ ਨੇ ਦੂਜਾ ਜਦਕਿ ਪੀਏਯੂ ਦੀ ਮਨਪ੍ਰੀਤ ਕੌਰ ਤੇ ਲੜਕੀਆਂ ਦੇ ਜਵਾਹਰ ਨਗਰ ਸਕੂਲ ਦੇ ਰਾਹੁਲ ਕੁਮਾਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 6ਵੀਂ ਤੋਂ ਅੱਠਵੀਂ ਤੱਕ ਦੇ ਮੁਕਾਬਲੇ ਦੌਰਾਨ ਇਆਲੀ ਖੁਰਦ ਸਕੂਲ ਦੀ ਐਮਨਾ ਨੇ ਪਹਿਲਾ, ਪੀਏਯੂ ਦੇ ਅਤੁਲ ਨੇ ਦੂਸਰਾ ਜਦਕਿ ਮੋਹਿਤ ਗੋਬਿੰਦ ਨਗਰ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਪਰਿਵਾਰ ਨਾਮ ਰੌਸ਼ਨ ਕੀਤਾ। ਇਸ ਮੌਕੇ ਅੰਜੂ ਕੌਸ਼ਲ, ਗੁਰਸ਼ਰਨ ਕੌਰ, ਕੰਚਨ ਅਰੋੜਾ, ਲਖਵੀਰ ਕੌਰ, ਜੀਵਨ ਜੋਤੀ , ਵਿਕਾਸ ਅਰੋੜਾ, ਸੁਖਵਿੰਦਰ ਸਿੰਘ ਲੀਲ੍ਹ, ਸਤਿਕਰਤਾਰ ਸਿੰਘ, ਰਿਸ਼ੀ ਰਾਜ ਅਤੇ ਸੰਦੀਪ ਸਿੰਘ ਵੀ ਹਾਜ਼ਰ ਸਨ।