ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਅਗਸਤ
ਅੱਜ ਇਥੋਂ ਦੇ ਵਾਰਡ ਨੰਬਰ-17 ਅਮਲੋਹ ਰੋਡ ਵਿੱਚ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਵਾਰਡ ਵਾਸੀਆਂ ਨਾਲ ਧੰਨਵਾਦੀ ਮਿਲਣੀ ਕੀਤੀ ਗਈ। ਇਸ ਮੌਕੇ ਵਿਧਾਇਕ ਸੌਂਦ ਨੇ ਆਮ ਆਦਮੀ ਪਾਰਟੀ ਦੀਆਂ ਪੰਜ ਮਹੀਨੇ ਵਿੱਚ ਲੋਕ ਪੱਖੀ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਖੰਨਾ ਸ਼ਹਿਰ ਵਿੱਚ ਤੇਜ਼ੀ ਨਾਲ ਵਿਕਾਸ ਕਰਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਜਿਨ੍ਹਾਂ ਗਾਰੰਟੀਆਂ ਦਾ ਜ਼ਿਕਰ ਕੀਤਾ ਗਿਆ ਸੀ, ਉਹ ਇਮਾਨਦਾਰੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਵਾਰਡ ਵਾਸੀਆਂ ਨੇ ਵਿਧਾਇਕ ਸੌਂਦ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਹੁਣ ਤੱਕ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵਾਰਡ ਦੀਆਂ ਰਹਿੰਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਜੈਮਲ ਸਿੰਘ ਨੇ ਪਾਰਟੀ ਵੱਲੋਂ ਕੀਤੇ ਕੰਮਾਂ ’ਤੇ ਤਸੱਲੀ ਪ੍ਰ੍ਰਗਟਾਈ। ਇਸ ਮੌਕੇ ਤਰਿੰਦਰ ਸਿੰਘ ਗਿੱਲ, ਰਾਜਵੀਰ ਸ਼ਰਮਾ, ਕੁਲਵੰਤ ਸਿੰਘ ਮਹਿਮੀ, ਰਾਕੇਸ਼ ਭਾਂਬਰੀ, ਅਵਤਾਰ ਮਾਨ, ਰਾਜਿੰਦਰ ਸਿੰਘ ਸਲੈਚ, ਗੁਰਦੀਪ ਸਿੰਘ, ਹਵਾ ਸਿੰਘ, ਜਸਪਾਲ ਮੇਨਨ, ਗੁਰਜੀਤ ਗਿੱਲ, ਰੋਹਿਤ ਬਾਵਾ, ਮਲਕੀਤ ਸਿੰਘ, ਦੀਦਾਰ ਸਿੰਘ ਆਦਿ ਹਾਜ਼ਰ ਸਨ।