ਲੁਧਿਆਣਾ: ਥਾਣਾ ਡਾਬਾ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜੈਨ ਦੇ ਠੇਕੇ ਕੋਲ ਮੌਜੂਦ ਸੀ ਤਾਂ ਪਤਾ ਲੱਗਾ ਕਿ ਠੇਕੇ ਦੇ ਨਾਲ ਬਸੰਤ ਨਗਰ ਵਿੱਚ ਇੱਕ ਵਿਅਕਤੀ ਅਣ-ਅਧਿਕਾਰਤ ਤੌਰ ’ਤੇ ਵੱਡੇ ਗੈਸ ਸਿਲੰਡਰਾਂ ਤੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਨਾਜਾਇਜ਼ ਤਰੀਕੇ ਨਾਲ ਵੇਚ ਰਿਹਾ ਹੈ। ਪੁਲੀਸ ਨੇ ਤੁਰੰਤ ਛਾਪਾ ਮਾਰ ਕੇ ਰਾਜਪਾਲ ਸ਼ਰਮਾ ਵਾਸੀ ਲੁਹਾਰਾ ਕਾਲੋਨੀ ਡਾਬਾ ਨੂੰ ਕਾਬੂ ਕਰ ਲਿਆ। ਉਸਦੇ ਕਬਜ਼ੇ ਵਿੱਚੋਂ ਦੋ ਵੱਡੇ ਗੈਸ ਸਿਲੰਡਰ, ਦੋ ਬੰਸਰੀਆਂ, ਛੋਟਾ ਕੰਡਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ