ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ’ਚ ਲੁਧਿਆਣਾ ਮੁਲਕ ’ਚ ਦੂਜੇ ਸਥਾਨ ’ਤੇ : The Tribune India

ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ’ਚ ਲੁਧਿਆਣਾ ਮੁਲਕ ’ਚ ਦੂਜੇ ਸਥਾਨ ’ਤੇ

ਇਸ ਸਾਲ ਹੁਣ ਤੱਕ ਹੋ ਚੁੱਕੀਆਂ ਹਨ 22 ਮੌਤਾਂ; ਗਊ ਸੈੱਸ ਦੇ ਕਰੋੜਾਂ ਰੁਪਏ ਵਸੂਲਣ ਦੇ ਬਾਵਜੂਦ ਵੱਡੀ ਗਿਣਤੀ ਪਸ਼ੂ ਸੜਕਾਂ ’ਤੇ

ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ’ਚ ਲੁਧਿਆਣਾ ਮੁਲਕ ’ਚ ਦੂਜੇ ਸਥਾਨ ’ਤੇ

ਲੁਧਿਆਣਾ ਵਿੱਚ ਸੜਕਾਂ ’ਤੇ ਘੁੰਮ ਰਹੇ ਲਾਵਾਰਸ ਪਸ਼ੂ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ

ਲੁਧਿਆਣਾ, 27 ਸਤੰਬਰ

ਪਸ਼ੂਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਲੁਧਿਆਣਾ ਜ਼ਿਲ੍ਹਾ ਪੂਰੇ ਦੇਸ਼ ਵਿੱਚ ਦੂਜੇ ਸਥਾਨ ’ਤੇ ਹੈ। ਨਗਰ ਨਿਗਮ ਲੁਧਿਆਣਾ ਵਿੱਚੋਂ ਹੀ ਕਰੋੜਾਂ ਰੁਪਏ ਸਾਲਾਨਾ ਗਊ ਸੈਸ ਦੇ ਨਾਂ ’ਤੇ ਇਕੱਠੇ ਕਰਦਾ ਹੈ, ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਦੇ ਦਾਅਵੇ ਦੀ ਪੋਲ ਐਨਆਰਸੀਬੀ ਦੀ ਰਿਪੋਰਟ ਖੋਲ੍ਹ ਰਹੀ ਹੈ। ਰਿਪੋਰਟ ਅਨੁਸਾਰ ਲਾਵਾਰਸ ਪਸ਼ੂਆਂ ਕਾਰਨ ਸ਼ਹਿਰ ਵਿੱਚ ਕਈ ਸੜਕ ਹਾਦਸੇ ਹੋ ਰਹੇ ਹਨ। ਇਸ ਸਾਲ ਵਿੱਚ ਹੁਣ ਤਕ ਸਿਰਫ਼ ਪਸ਼ੂਆਂ ਕਾਰਨ 22 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਲਾਵਾਰਸ ਪਸ਼ੂਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਕੋਲ ਹੈ। ਪਸ਼ੂਆਂ ਦੀ ਸੰਭਾਲ ਲਈ ਸਰਕਾਰ ਵੱਲੋਂ ਗਊ ਸੈੱਸ ਵੀ ਲਗਾਇਆ ਗਿਆ ਹੈ। ਇੱਕ ਦਰਜਨ ਤੋਂ ਵੱਧ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਖ਼ਰੀਦ ’ਤੇ ਗਊ ਸੈੱਸ ਲਿਆ ਜਾਂਦਾ ਹੈ। ਉਹ ਨਗਰ ਨਿਗਮ ਦੇ ਖਜ਼ਾਨੇ ਵਿੱਚ ਜਾਂਦਾ ਹੈ। ਇਸ ਦੇ ਬਾਵਜੂਦ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਲਾਵਾਰਸ ਪਸ਼ੂ ਸੜਕ ਹਾਦਸਿਆਂ ਲਈ ਸ਼ਹਿਰ ਵਿੱਚ ਵੱਡਾ ਕਾਰਨ ਬਣ ਰਹੇ ਹਨ। ਸੜਕ ਹਾਦਸਿਆਂ ਵਿੱਚ ਲੁਧਿਆਣਾ ਪੰਜਵੇਂ ਨੰਬਰ ’ਤੇ ਹਨ ਪਰ ਜੇ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ ਦੀ ਗੱਲ ਕਰੀਏ ਤਾਂ ਉਸ ਵਿੱਚ ਲੁਧਿਆਣਾ ਪੂਰੇ ਦੇਸ਼ ਵਿੱਚੋਂ ਦੂਜੇ ਸਥਾਨ ’ਤੇ ਹੈ। ਨਗਰ ਨਿਗਮ ਸਾਲਾਨਾ ਕਰੋੜਾਂ ਰੁਪਏ ਗਊ ਸੈਸ ਵਸੂਲਦੀ ਹੈ। ਇਸ ਵਿੱਚੋਂ 2 ਕਰੋੜ ਦੇ ਆਸਪਾਸ ਹੀ ਗਊਸ਼ਾਲਾ ਨੂੰ ਦਿੱਤੇ ਜਾ ਰਹੇ ਹਨ। ਐਨਸੀਆਰਬੀ ਦੀ ਰਿਪੋਰਟ ਮੁਤਾਬਕ ਇਸ ਸਾਲ ਦੇ ਨੌਂ ਮਹੀਨਿਆਂ ਵਿੱਚ 22 ਲੋਕਾਂ ਦੀ ਜਾਨ ਪਸ਼ੂਆਂ ਕਾਰਨ ਹੋਏ ਹਾਦਸਿਆਂ ਵਿੱਚ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਯੂਪੀ ਦਾ ਸ਼ਹਿਰ ਕਾਨਪੁਰ ਪਹਿਲੇ ਨੰਬਰ ’ਤੇ ਹੈ।

ਉਧਰ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਲਈ ਨਗਰ ਨਿਗਮ ਵੱਲੋਂ ਪੰਜ ਏਕੜ ਵਿੱਚ ਗਊਸ਼ਾਲਾ ਬਣਾਈ ਜਾ ਰਹੀ ਹੈ, ਨਾਲ ਹੀ ਸ਼ਹਿਰ ਵਿੱਚ ਕਈ ਗਊਸ਼ਾਲਾਵਾਂ ਵਿੱਚ ਸੈਂਕੜੇ ਪਸ਼ੂ ਰੱਖੇ ਗਏ ਹਨ। ਇਨ੍ਹਾਂ ਦੀ ਦੇਖਭਾਲ ਲਈ ਫੰਡ ਨਗਰ ਨਿਗਮ ਦਿੰਦਾ ਹੈ।

2021 ’ਚ 478 ਸੜਕ ਹਾਦਸੇ ਹੋਏ

ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2021 ’ਚ 478 ਸੜਕ ਹਾਦਸਿਆਂ ’ਚ ਕੁੱਲ 380 ਲੋਕਾਂ ਦੀ ਮੌਤ ਹੋਈ ਤੇ 169 ਜ਼ਖਮੀ ਹੋਏ। 72.38 ਫ਼ੀਸਦੀ ਹਾਦਸਿਆਂ ’ਚ ਮੌਤ ਦਾ ਕਾਰਨ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਮਿਲਿਆ। ਇਸ ਕਾਰਨ ਕੁੱਲ 275 ਲੋਕਾਂ ਦੀ ਮੌਤ ਹੋਈ। ਤੇਜ਼ ਰਫ਼ਤਾਰ ਨਾਲ 257 ਹਾਦਸੇ ਅਤੇ 187 ਮੌਤਾਂ ਹੋਈਆਂ ਜਦੋਂਕਿ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ 117 ਸੜਕ ਹਾਦਸਿਆਂ ’ਚ 88 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸ਼ਰਾਬ ਜਾਂ ਨਸ਼ੀਲੀਆਂ ਦਵਾਈਆਂ ਦੇ ਪ੍ਰਭਾਵ ’ਚ ਗੱਡੀ ਚਲਾਉਣ ਨਾਲ ਚਾਰ ਹਾਦਸੇ ਹੋਏ ਤੇ ਦੋ ਲੋਕਾਂ ਦੀ ਜਾਨ ਗਈ ਹੈ। ਪੰਜ ਸੜਕ ਹਾਦਸਿਆਂ ’ਚ ਲੋਕਾਂ ਦੀ ਮੌਤ ਸਰੀਰਕ ਥਕਾਵਟ ਕਾਰਨ ਹੋਈ। ਮੌਸਮ ਦੀ ਸਥਿਤੀ ਦੇ ਕਾਰਨ 13 ਹਾਦਸੇ ਹੋਏ, ਇਨ੍ਹਾਂ ’ਚ 13 ਲੋਕਾਂ ਦੀ ਮੌਤ ਹੋ ਗਈ। ਸੜਕ ਦੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸੱਤ ਹਾਦਸੇ ਹੋਏ ਤੇ 10 ਲੋਕਾਂ ਦੀ ਮੌਤ ਹੋਈ। ਖੜ੍ਹੇ ਵਾਹਨਾਂ ਨਾਲ ਹੋਈ ਟੱਕਰ ਦੇ ਕਾਰਨ 10 ਸੜਕ ਹਾਦਸੇ ਹੋਏ ਤੇ 9 ਲੋਕਾਂ ਦੀ ਜਾਨ ਗਈ। 38 ਹਾਦਸੇ ਹੋਰ ਕਾਰਨਾਂ ਕਰ ਕੇ ਹੋਏ, ਜਿਨ੍ਹਾਂ ’ਚ 38 ਲੋਕਾਂ ਦੀ ਜਾਨ ਚਲੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All