ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਈ
ਜ਼ਿਲ੍ਹਾ ਲੁਧਿਆਣਾ ਵਿੱਚ ਐਤਵਾਰ ਨੂੰ ਛੁੱਟੀ ਵਾਲਾ ਦਿਨ ਪਾਵਰ ਕੱਟਾਂ ਕਾਰਨ ਖ਼ਰਾਬ ਹੋ ਸਕਦਾ ਹੈ। ਸਨਅਤੀ ਸ਼ਹਿਰ ਵਿੱਚ ਐਤਵਾਰ ਨੂੰ 40 ਦੇ ਕਰੀਬ ਇਲਾਕੇ ਅਜਿਹੇ ਹਨ, ਜਿਥੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸਦੇ ਲਈ ਪਾਵਰਕੌਮ ਨੇ ਬਿਜਲੀ ਬੰਦ ਰਹਿਣ ਵਾਲੇ ਇਲਾਕਿਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਸਬੰਧੀ ਪਾਵਰਕੌਮ ਦੇ ਬੁਲਾਰੇ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਈਐਸਆਈ ਹਸਪਤਾਲ ਨੇੜੇ, ਮਿਲਟਰੀ ਕੈਂਪ, ਜਵਾਹਰ ਨਗਰ, ਰਾਮ ਪਾਰਕ, ਸਾਉਥ ਮਾਡਲ ਗ੍ਰਾਮ, ਸੰਪੂਰਨ ਕਲੋਨੀ, ਨਿਊ ਮਾਡਲ ਟਾਊਨ, ਲਾਜਪਤ ਨਗਰ, ਅਸ਼ੋਕ ਨਗਰ, ਧਿਆਨ ਸਿੰਘ ਕੰਪਲੈਕਸ, ਹਰਕੀਰਤਪੁਰਾ, ਮੇਨ ਬੱਸ ਸਟੈਂਡ ਰੋਡ, ਗੁਰਚਰਨ ਪਾਰਕ, ਏਐਸ ਬਲਾਕ, ਭਾਰਤ ਨਗਰ, ਜਵਾਹਰ ਨਗਰ, ਸ਼ਾਮ ਨਗਰ, ਰੇਲਵੇ ਯਾਰਡ, ਈਸ਼ਰ ਨਗਰ, ਸਰਗੋਧਾ ਕਲੋਨੀ, ਨਿਊ ਕੋਰਟ, ਫਿਰੋਜ਼ਗਾਂਧੀ ਮਾਰਕੀਟ, ਸਟਾਕ ਐਕਸਚੇਂਜ, ਮਾਡਲ ਗ੍ਰਾਮ, ਸੀਤਾ ਨਗਰ, ਗੁਲਮੋਹਰ ਰੋਡ, ਹੋਟਲ ਪਾਰਕ ਪਲਾਜਾ ਰੋਡ ’ਤੇ ਸਵੇਰੇ 9 ਤੋਂ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸਦੇ ਨਾਲ ਹੀ ਪਿੰਡ ਸੀੜਾ, ਹਰਕ੍ਰਿਸ਼ਨ ਵਿਹਾਰ, ਮੇਹਰਬਾਨ, ਕੈਪਟਨ ਕਲੋਨੀ, ਜੀਕੇ ਅਸਟੇਟ, ਬਾਜਰਾ, 50 ਫੀਸਦੀ ਇੰਡਸਟਰੀ, ਪ੍ਰਿਆ ਕਲੋਨੀ, ਸੀੜਾ ਰੋਡ, ਖਾਸੀ ਕਲਾਂ, ਭੁਖੜੀ, ਢੋਲਾ ਪਿੰਡ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੇ ਨਾਲ ਨਿਊ ਪ੍ਰੀਤ ਨਗਰ, ਰਮੇਸ਼ ਨਗਰ, ਮਨਜੀਤ ਨਗਰ, ਇਕਬਾਲ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਮਾਇਆਪੁਰੀ ਤੇ ਪੰਜਾਬੀ ਬਾਗ, ਸੰਧੂ ਇਨਕੇਲਵ ਵਿੱਚ ਸਵੇਰੇ 11 ਵਜੇ ਤੋਂ 6 ਵਜੇ ਤੱਕ ਬਿਜਲੀ ਬੰਦ ਰਹੇਗੀ।