ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਜਨਵਰੀ
ਪ੍ਰਸਿੱਧ ਗਾਇਕ ਅਤੇ ਪੌਲੀਵੁੱਡ ਅਦਾਕਾਰ ਤਰਸੇਮ ਜੱਸੜ ਨੇ ਕਿਹਾ ਕਿ ਓਹਨਾ ਨੇ ਹਮੇਸ਼ਾ ਹੀ ਉਹ ਗੀਤ ਗਾਏ ਅਤੇ ਸਾਫ਼-ਸੁਥਰੀ ਕਹਾਣੀਆਂ ਵਾਲੀਆਂ ਫ਼ਿਲਮਾਂ ਵਿੱਚ ਕੰਮ ਕੀਤਾ, ਜਿਹੜੀਆਂ ਪਰਿਵਾਰ ਵਿੱਚ ਬੈਠ ਕੇ ਵੇਖੀਆਂ ਜਾ ਸਕਣ। ਤਰਸੇਮ ਜੱਸੜ ਸਮਾਰਟ ਸਟੱਡੀ ਵੱਲੋਂ ਉਸਨੂੰ ਆਪਣਾ ਬਰਾਂਡ ਅੰਬੈਸਡਰ ਬਣਾਉਣ ਮੌਕੇ ਕਰਵਾਏ ਸਮਾਗਮ ਵਿੱਚ ਪਹੁੰਚੇ ਹੋਏ ਸਨ।
ਕਿਸਾਨੀ ਸੰਘਰਸ਼ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਕਿਸਾਨੀ ਤੋਂ ਬਿਨਾਂ ਜੀਵਨ ਅਧੂਰਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾਣੀਆਂ ਚਾਹੀਦੀਆਂ ਹਨ। ਉਹ ਖੁਦ ਵੀ ਕਿਸਾਨਾਂ ਦੀ ਹਿਮਾਇਤ ਵਿੱਚ ਗਏ ਸਨ ਅਤੇ ਉਨ੍ਹਾਂ ਨੂੰ ਉਮੀਦ ਵੀ ਹੈ ਕੇ ਇਹ ਮਸਲਾ ਜਲਦੀ ਹੱਲ ਹੋ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਜੱਸੜ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਰਟ ਸਟੱਡੀ ਦਾ ਬਰਾਂਡ ਅੰਬੈਸਡਰ ਬਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਦੇ ਕੰਮ ਵਿੱਚ ਪਾਰਦਰਸ਼ਤਾ ਹੈ। ਜੱਸੜ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਹੋਰ ਪੰਜਾਬੀ ਫ਼ਿਲਮ ਆ ਰਹੀ ਹੈ, ਜਿਸ ਵਿੱਚ ਨੌਜਵਾਨ ਕਲਾਕਾਰ ਗੁਰਬਾਜ਼ ਸਿੰਘ ਅਤੇ ਰਣਜੀਤ ਬਾਵਾ ਵੀ ਹਨ। ਇਸ ਤੋਂ ਪਹਿਲਾਂ ਸਮਾਰਟ ਸਟੱਡੀ ਪੁੱਜਣ ’ਤੇ ਹਰਸਿਮਰਨ ਸਿੰਘ ਕਾਲੜਾ ਅਤੇ ਗੁਰਬਾਜ਼ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਸ੍ਰੀ ਜੱਸੜ ਨੇ ਕਾਲੜਾ ਭਰਾਵਾਂ ਤੋਂ ਸਮਾਰਟ ਸਟੱਡੀ ਬਾਰੇ ਸਾਰੀ ਜਾਣਕਾਰੀ ਲਈ ਅਤੇ ਸਮਾਰਟ ਸਟੱਡੀ ਦੇ ਸਟਾਫ਼ ਮੈਂਬਰਾਂ ਨਾਲ ਕਾਫੀ ਸਮਾਂ ਬਿਤਾਇਆ।