ਲੁਧਿਆਣਾ: ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਵਿੱਚ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਲਾਅ ਦੇ ਆਈਕਿਊਏਸੀ ਸੈਲ ਵੱਲੋਂ ‘ਮੌਜੂਦਾ ਜੀਵਨ ਸ਼ੈਲੀ ਅਤੇ ਬਿਮਾਰੀਆਂ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਐੱਲਐੱਮਐੰਚ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਰਵਿੰਦਰ ਕੋਚਰ ਨੇ ਸ਼ਿਰਕਤ ਕਰਦਿਆਂ ਪਿਛਲੇ ਕੁਝ ਦਹਾਕਿਆਂ ਤੋਂ ਬਦਲੀ ਜੀਵਨ ਸ਼ੈਲੀ ਨਾਲ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਸੈਂਟਰ ਦੀ ਡਾਇਰੈਕਟਰ ਪ੍ਰੋ. ਆਰਤੀ ਪੁਰੀ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਡਾ. ਕੋਚਰ ਨੇ ਕਿਹਾ ਕਿ ਆਪਣੀ ਜੀਵਨ ਸ਼ੈਲੀ ਵਧੀਆ ਰੱਖ ਕੇ ਅਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ। ਅਖੀਰ ਵਿੱਚ ਆਈਕਿਊਏਸੀ ਦੇ ਕੋਆਰਡੀਨੇਟਰ ਡਾ. ਪੂਜਾ ਸਿੱਕਾ ਨੇ ਡਾ. ਕੋਚਰ ਅਤੇ ਹੋਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ