ਗੁਰੂਸਰ ਸੁਧਾਰ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਪੱਖੋਵਾਲ ਦੀ ਚੋਣ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਕੀਤੀ ਗਈ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਕਮਲਪ੍ਰੀਤ ਸਿੰਘ ਹੈਪੀ ਪ੍ਰਧਾਨ, ਗੁਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮਿੰਦਰ ਸਿੰਘ ਬੜੂੰਦੀ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਭੈਣੀ ਅਰੋੜਾ ਮੀਤ ਪ੍ਰਧਾਨ ਤੇ ਸਰਪੰਚ ਚਰਨਜੀਤ ਸਿੰਘ ਪੱਖੋਵਾਲ ਸਰਪ੍ਰਸਤ ਚੁਣੇ ਗਏ। ਇਸ ਮੌਕੇ ਪਾਸ ਕੀਤੇ ਪ੍ਰਸਤਾਵ ਰਾਹੀਂ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਗਈ। -ਪੱਤਰ ਪ੍ਰੇਰਕ