ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਾਰਚ
ਪਿੰਡ ਫੁੱਲਾਂਵਾਲ ਇਲਾਕੇ ’ਚ ਰਹਿਣ ਵਾਲੀ 6 ਸਾਲਾਂ ਬੱਚੀ ਨਾਲ ਵਿਹੜੇ ’ਚ ਖੇਡਦੇ ਸਮੇਂ ਨਾਬਾਲਗ ਨੇ ਜਬਰ-ਜਨਾਹ ਕਰ ਦਿੱਤਾ ਤੇ ਬਾਅਦ ਵਿੱਚ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਬੱਚੀ ਦੀ ਮਾਂ ਘਰ ਆਈ ਤੇ ਬੱਚੀ ਨੂੰ ਰੌਂਦੇ ਦੇਖਿਆ। ਜਦੋਂ ਉਸਨੇ ਗੱਲ ਪੁੱਛੀ ਤਾਂ ਬੱਚੀ ਨੇ ਸਾਰੀ ਘਟਨਾ ਬਿਆਨ ਕਰ ਦਿੱਤੀ। ਪੁਲੀਸ ਨੇ ਮਾਂ ਦੀ ਸ਼ਿਕਾਇਤ ’ਤੇ ਲੜਕੇ ਦੇ ਖਿਲ਼ਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਬੱਚੀ ਦੀ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਉਧਰ ਪੁਲੀਸ ਨੇ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਹੜੇ ਦੇ ਕੋਲ ਹੀ ਰਹਿੰਦਾ ਸੀ ਤੇ ਉਸਦਾ ਇੱਥੇ ਅਕਸਰ ਆਉਣਾ ਜਾਣਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।