ਲੁਧਿਆਣਾ: ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਪ੍ਰਤਾਪ ਨਗਰ ਵਿੱਚ ਅਣਪਛਾਤੇ ਬੰਦ ਘਰ ਦੇ ਜਿੰਦਰੇ ਤੋੜ ਕੇ ਅਲਮਾਰੀਆਂ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਇਸ ਬਾਰੇ ਸਰਬਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਗਲੀ ਨੰਬਰ 9 ਪ੍ਰਤਾਪ ਨਗਰ ਨੇ ਦੱਸਿਆ ਕਿ ਸਾਰਾ ਪਰਿਵਾਰ ਬਚਿੱਤਰ ਨਗਰ ਵਿੱਚ ਭੋਗ ’ਤੇ ਗਿਆ ਸੀ। ਉਹ ਜਦੋਂ ਵਾਪਸ ਆਏ ਤਾਂ ਘਰ ਦੇ ਮੁੱਖ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਕਮਰਿਆਂ ਵਿੱਚ ਸਾਮਾਨ ਖਿਲਰਿਆ ਪਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਅੰਦਰ ਪਾਈਆਂ ਅਲਮਾਰੀਆਂ ਵਿੱਚੋਂ ਗਹਿਣੇ ਅਤੇ ਕੁੱਝ ਪੁਰਾਣੇ ਕਾਗਜ਼ਾਤ ਕੋਈ ਚੋਰੀ ਕਰ ਕੇ ਲੈ ਗਿਆ ਹੈ। ਥਾਣੇੇਦਾਰ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ