ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਸਤੰਬਰ
ਅਕਾਸ਼ ਇੰਸਟੀਚਿਊਟ ਵਿੱਚ ਕਰਵਾਏ ਇਕ ਸਮਾਗਮ ਦੌਰਾਨ ਜੇਈਈ ਮੇਨ-2021 ’ਚੋਂ ਵਧੀਆ ਰੈਂਕ ਪ੍ਰਾਪਤ ਕਰਨ ਵਾਲੇ 11 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇੰਸਟੀਚਿਊਟ ਦੇ ਪ੍ਰਬੰਧਕੀ ਡਾਇਰੈਕਟਰ ਅਕਾਸ਼ ਚੌਧਰੀ ਨੇ ਦੱਸਿਆ ਕਿ ਐੱਨਟੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਭਰ ’ਚੋਂ ਜੇਈਈ ਮੇਨ-2021 ਦੇ ਚਾਰ ਸੈਸ਼ਨਾਂ ਲਈ 10,48,012 ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਇਨ੍ਹਾਂ ਵਿੱਚੋਂ 9,39,008 ਨੇ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਦੋ ਵਿਦਿਆਰਥੀਆਂ ਕੇਸ਼ਵ ਗੁਪਤਾ ਅਤੇ ਅਕਸ਼ ਗੋਇਲ ਨੇ ਪਹਿਲੇ 1000 ਰੈਂਕ ’ਚੋਂ ਕ੍ਰਮਵਾਰ 723ਵਾਂ ਅਤੇ 794ਵਾਂ ਰੈਂਕ ਹਾਸਲ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਰਿਸ਼ੀ ਗਾਂਧੀ ਨੇ 1276ਵਾਂ ਰੈਂਕ, ਮਾਨਸ ਗੁਪਤਾ ਨੇ 2339, ਵੰਸ਼ਿਕਾ ਢੀਂਗਰਾ ਨੇ 2805, ਲਵਲੀਨ ਸਚਦੇਵਾ ਨੇ 4395, ਅਭੀਸ਼ੇਕ ਰਾਣਾ ਨੇ 6647, ਅਨੁਰਾਗ ਨਰੂਲਾ ਨੇ 7010, ਜਸਕਰਨ ਸਿੰਘ ਭੱਲਾ ਨੇ 7136, ਅੰਕਿਤ ਸ਼ਰਮਾ ਨੇ 7939 ਅਤੇ ਅਰੀਹੰਤ ਜੈਨ ਨੇ 9027ਵਾਂ ਰੈਂਕ ਪ੍ਰਾਪਤ ਕੀਤਾ ਹੈ।