ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਦੀਵਾਲੀ ਮੌਕੇ ਜਿੱਥੇ ਸਕੂਲ ਕੈਂਪਸ ਨੂੰ ਬਿਜਲਈ ਲੜੀਆਂ, ਰੰਗੋਲੀ, ਦੀਵਿਆਂ ਆਦਿ ਨਾਲ ਸਜਾਇਆ ਗਿਆ ਉੱਥੇ ਇੱਕ ਰੈਲੀ ਰਾਹੀਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਪਟਾਖੇ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ‘ਈਕੋ ਫਰੈਂਡਲੀ ਦੀਵਾਲੀ’, ਸੇ ਨੋ ਟੂ ਕਰੈਕਰਜ਼’ ਅਤੇ ‘ਗਰੀਨ ਦੀਵਾਲੀ ਹੈਲਥੀ ਦੀਵਾਲੀ’ ਆਦਿ ਦੇ ਨਾਅਰੇ ਵੀ ਲਾਏ। ਇਸ ਮੌਕੇ ਕਈ ਵਿਦਿਆਰਥੀਆਂ ਨੇ ਸੁੰਦਰ ਲੈਂਪ, ਫੁੱਲਦਾਨ, ਫੋਟੋ ਫਰੇਮ ਅਤੇ ਦੀਵੇ ਆਦਿ ਤਿਆਰ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ, ਪ੍ਰਿੰ. ਅਨਿਲ ਕੁਮਾਰ ਸ਼ਰਮਾ ਨੇ ਜਿੱਥੇ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਈਕੋ ਫਰੈਂਡਲੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। -ਖੇਤਰੀ ਪ੍ਰਤੀਨਿਧ