ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਫਰਵਰੀ
ਵਿਧਾਨ ਸਭਾ ਹਲਕਾ ਪੂਰਬੀ ਦੇ ਮਹਾਰਾਣਾ ਪ੍ਰਤਾਪ ਨਗਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋ ਇੰਟਰਲੌਕ ਟਾਈਲ ਵਾਲੀਆਂ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਸ੍ਰੀ ਗਰੇਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਲਗਪੱਗ ਸਵਾ ਕਰੋੜ ਲਾਗਤ ਦਾ ਹੈ। ਉਨ੍ਹਾਂ ਦੱਸਿਆ ਹਲਕਾ ਪੂਰਬੀ ’ਚ ਵਿਕਾਸ ਕਾਰਜਾਂ ਦੇ ਕੰਮ ਸੰਗਤ ਦੇ ਆਸ਼ੀਰਵਾਦ ਸਦਕਾ ਹੋ ਰਹੇ ਹਨ। ਅੱਗੇ ਵੀ ਹਲਕਾ ਪੂਰਬੀ ਦੀ ਸੰਗਤ ਦੇ ਆਸ਼ੀਰਵਾਦ ਸਦਕਾ ਵਿਕਾਸ ਦੇ ਕੰਮ ਕਰਵਾਉਦੇਂ ਰਹਾਂਗੇ। ਇਸ ਮੌਕੇ ਉਨ੍ਹਾਂ ਜਿੱਥੇ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਧੰਨਵਾਦ ਕੀਤਾ, ਉਥੇ ਨਾਲ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਮੇਅਰ ਬਲਕਾਰ ਸਿੰਘ ਸੰਧੂ ਅਤੇ ਇੰਪਰੂਮੈਂਟ ਟਰੱਸਟ ਦੇ ਚੈਅਰਮੈਨ ਰਮਨ ਸੁਬਰਾਮਨਿਅਮ ਦਾ ਵੀ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਸੁੱਚਾ ਸਿੰਘ ਸੈਣੀ, ਪ੍ਰੇਮ ਸੈਣੀ ਆਸ਼ੂ ਸੂਦ, ਹਾਕਮ ਚੋਧਰੀ , ਬਲਦੇਵ ਰਾਜ , ਮੰਗਤ ਰਾਮ, ਭੂਸਨ ਕੁਮਾਰ, ਮਨਜੀਤ ਸਿੰਘ, ਰਵੀ ਵਰਮਾ, ਲਾਡੀ ਪਡੰਤ, ਰਾਜ ਕੁਮਾਰ, ਸੰਨੀ ਅਰੋੜਾ, ਜਤਿੰਦਰ ਸੋਢੀ , ਸੀਮਾ ਰਾਣੀ, ਨੀਲਮ ਰਾਣੀ, ਰਾਜ ਰਾਣੀ ਆਦਿ ਹਾਜ਼ਰ ਸਨ।