ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੌਰਾਨ ਅੱਜ ਲੁਧਿਆਣਾ ਵਿੱਚ 85 ਉਮੀਦਵਾਰਾਂ ਤੇ ਕਵਰਿੰਗ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਅੱਜ ਹਲਕਾ ਖੰਨਾ ਤੋਂ 9, ਹਲਕਾ ਸਮਰਾਲਾ ਤੋਂ 9, ਹਲਕਾ ਸਾਹਨੇਵਾਲ ਤੋਂ 5, ਹਲਕਾ ਪੂਰਬੀ ਤੋਂ 8, ਹਲਕਾ ਦੱਖਣੀ ਤੋਂ 8, ਹਲਕਾ ਆਤਮ ਨਗਰ ਤੋਂ 11, ਹਲਕਾ ਕੇਂਦਰੀ ਤੋਂ 4, ਹਲਕਾ ਪੱਛਮੀ ਤੋਂ 6, ਹਲਕਾ ਉੱਤਰੀ ਤੋਂ 5, ਹਲਕਾ ਗਿੱਲ ਤੋਂ 3, ਹਲਕਾ ਪਾਇਲ ਤੋਂ 6, ਹਲਕਾ ਦਾਖਾ ਤੋਂ 2, ਹਲਕਾ ਹਾਏਕੋਟ ਤੋਂ 2, ਹਲਕਾ ਜਗਰਾਉਂ ਤੋਂ 7 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਹਲਕਾ ਖੰਨਾ ਤੋਂ ਸੁਖਮੀਤ ਸਿੰਘ ਨੇ ਪੰਜਾਬ ਕਿਸਾਨ ਦਲ ਪਾਰਟੀ ਵੱਲੋਂ, ਗੁਰਪ੍ਰੀਤ ਸਿੰਘ ਤੇ ਕਿਰਨਦੀਪ ਕੌਰ ਨੇ ਭਾਰਤੀ ਜਨਤਾ ਪਾਰਟੀ ਵੱਲੋਂ, ਤਰੁਨਪ੍ਰੀਤ ਸਿੰਘ ਸੌਂਢ ਤੇ ਲਛਮਣ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ, ਪਰਮਜੀਤ ਸਿੰਘ, ਜਸਦੀਪ ਕੌਰ ਤੇ ਜਸਪ੍ਰੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਕਰਨੈਲ ਸਿੰਘ ਨੇ ਰੈਵੋਲਊਸ਼ਨਰੀ ਸੋਸ਼ਲਿਸਟ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਕੀਤੀ। ਇਸੇ ਤਰ੍ਹਾਂ ਹਲਕਾ ਸਮਰਾਲਾ ਤੋਂ ਡਾ.ਸੋਹਣ ਲਾਲ ਬਲੱਗਣ ਨੇ ਸਮਾਜਵਾਦੀ ਪਾਰਟੀ ਵੱਲੋਂ, ਵਰਿੰਦਰ ਸਿੰਘ ਸੇਖੋਂ ਨੇ ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋਂ, ਸੰਦੀਪ ਸਿੰਘ ਤੇ ਲਾਭ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਮੇਜਰ ਸਿੰਘ ਨੇ ਭਾਰਤੀ ਜਨ ਜਾਗ੍ਰਿਤੀ ਪਾਰਟੀ (ਬੀ.ਜੇ.ਜੇ.ਪੀ.) ਵੱਲੋਂ, ਜਗਤਾਰ ਸਿੰਘ ਤੇ ਪਿੰਦਰਜੀਤ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ, ਰੁਪਿੰਦਰ ਸਿੰਘ ਰਾਜਾ ਤੇ ਹਰਜੀਤ ਕੌਰ ਗਿੱਲ ਨੇ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਵੱਲੋਂ, ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ ਤੇ ਜ਼ੋਰਾਵਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ, ਦਲਬੀਰ ਸਿੰਘ ਨੇ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ, ਰੁਪਿੰਦਰ ਕੌਰ ਨੇ ਜਨਤਾ ਦਲ (ਯੁਨਾਈਟਿਡ) ਵੱਲੋਂ, ਵਿਕਰਮ ਸਿੰਘ ਬਾਜਵਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ, ਹਲਕਾ ਪੂਰਬੀ ਤੋਂ ਸੁਰੇਸ਼ ਸਿੰਘ ਨੇ ਸਮਾਜਵਾਦੀ ਪਾਰਟੀ ਵੱਲੋਂ, ਜਸਵੰਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪ੍ਰਦੀਪ ਸਿੰਘ ਨੇ ਇਨਸਾਨੀਅਤ ਲੋਕ ਵਿਕਾਸ ਪਾਰਟੀ, ਜਗਮੋਹਣ ਸ਼ਰਮਾ ਤੇ ਸੀਮਾ ਸ਼ਰਮਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ, ਦਲਜੀਤ ਸਿੰਘ ਤੇ ਬਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਤੇ ਸੱਤ ਨਾਰਾਇਣ ਸ਼ਾਹ ਨੇ ਨੈਸ਼ਨਲ ਜਸਟਿਸ ਪਾਰਟੀ ਵੱਲੋਂ ਨਾਮਜ਼ਦਗੀ ਭਰੀ।