ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਪਰੈਲ
ਕੇਸਰਗੰਜ ਮੰਡੀ ਸਥਿਤ ਅਰੋੜਾ ਐਂਡ ਕੰਪਨੀ ’ਚ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ’ਚ ਪੁਲੀਸ ਲੁਟੇਰਿਆਂ ਦੇ ਕਾਫ਼ੀ ਨੇੜੇ ਪੁੱਜ ਗਈ ਹੈ। ਪੁਲੀਸ ਦੇ ਅਨੁਸਾਰ ਲੁਟੇਰੇ ਪੰਜਾਬ ਦੇ ਨਹੀਂ ਬਲਕਿ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਕਿਸੇ ਵੱਡੇ ਗਰੋਹ ਨਾਲ ਸੰਬੰਧਤ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲੀਸ ਦੇ ਹੱਥ ਅਜਿਹੇ ਕਈ ਅਹਿਮ ਸਬੂਤ ਲੱਗੇ ਹਨ, ਜਿਸ ਤੋਂ ਸਾਫ਼ ਹੋ ਚੁੱਕਿਆ ਹੈ ਕਿ ਲੁਟੇਰੇ ਕੌਣ ਹਨ। ਪੁਲੀਸ ਲੁਟੇਰਿਆਂ ਦੀ ਸ਼ਨਾਖਤ ਵੀ ਕਰ ਚੁੱਕੀ ਹੈ। ਪੁਲੀਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਏਸੀਪੀ ਕੇਂਦਰੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲੀਸ ਦੇ ਹੱਥ ਕਾਫ਼ੀ ਸੁਰਾਗ ਲੱਗੇ ਹਨ।