ਦੇਵਿੰਦਰ ਸਿੰਘ ਜੱਗੀ
ਪਾਇਲ, 14 ਫਰਵਰੀ
ਹਲਕਾ ਪਾਇਲ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆੜਤੀ ਅਵਿਨਾਸ਼ ਪ੍ਰੀਤ ਸਿੰਘ ਜੱਲਾ, ਦਲਜੀਤ ਸਿੰਘ ਕਾਲੀ, ਨਵਜੋਤ ਸਿੰਘ ਜਰਗ ਦੇ ਉੱਦਮ ਸਦਕਾ 400 ਪਰਿਵਾਰ ‘ਆਪ’ ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਨੂੰ ‘ਆਪ’ ਵਿੱਚ ਆਉਣ ’ਤੇ ਵਿਧਾਇਕ ਜਰਨੈਲ ਸਿੰਘ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਲੋਕ ‘ਆਪ’ ਨਾਲ ਜੁੜ ਰਹੇ ਹਨ। ਮੁੱਖ ਬੁਲਾਰੇ ਰਮਨ ਕੁਮਾਰ ਚਾਂਦੀ ਨੇ ਵਿਧਾਇਕ ਵੱਲੋਂ ਕੀਤੀ ਧੱਕੇਸ਼ਾਹੀ ਦੇ ਉਠਾਏ ਮੁੱਦੇ ਤੇ ਜਰਨੈਲ ਸਿੰਘ ਨੇ ਬੋਲਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਹਲਕੇ ਅੰਦਰ ਕੀਤੀ ਧੱਕੇਸ਼ਾਹੀ ਦਾ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ‘ਆਪ’ ਦੀ ਸਰਕਾਰ ਬਣਾ ਕੇ ਆਪਣੇ ਬੱਚਿਆਂ ਦਾ ਭਵਿੱਖ ਬਣਾਓ।
‘ਆਪ’ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟਰਾਂ ਨੂੰ ਕਿਹਾ ਕਿ ਇੱਕ ਵਾਰ ਤੁਸੀਂ ਆਪਣੀ ਵੋਟ ਦਾ ਉਨ੍ਹਾਂ ਨੂੰ ਪਾਓ, ਉਹ ਅਗਲੇ ਪੰਜ ਸਾਲ ਤੁਹਾਡੀ ਸੇਵਾ ਵਿਚ ਲਾਉਣਗੇ। ਇਸ ਸਮੇਂ ਬਲਜਿੰਦਰ ਸਿੰਘ ਚੌਂਦਾ, ਜ਼ਿਲ੍ਹਾ ਪ੍ਰਧਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ, ਰਣਜੀਤ ਸਿੰਘ ਧਮੋਟ, ਬੂਟਾ ਸਿੰਘ ਰਾਣੋ, ਹਰਮੋਹਿੰਦਰ ਸਿੰਘ ਘਲੋਟੀ, ਅਮਰਜੀਤ ਸਿੰਘ ਗਿੱਲ, ਅਸ਼ੋਕ ਸਰਮਾ,ਹਰਿੰਦਰ ਸਿੰਘ ਕੋਟਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।