ਲੁਧਿਆਣਾ: ਲੁਧਿਆਣਾ ਫਸਟ ਕਲੱਬ ਵੱਲੋਂ ਉਘੇ ਸਮਾਜ ਸੇਵੀ ਅਤੇ ਹੋਟਲ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਐੱਨਐੱਸ ਨੰਦਾ ਦਾ ਸਨਮਾਨ ਕੀਤਾ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਤੋਂ ਇਲਾਵਾ ਹੋਰ ਆਗੂਆਂ ਕਰਨਲ ਐੱਚਐੱਸ ਕਾਹਲੋਂ, ਐੱਸਕੇ ਗੁਪਤਾ, ਮਹਿੰਦਰ ਸਿੰਘ ਈਰੋਜ ਅਤੇ ਡਾ. ਅਸਵਨੀ ਅਰੋੜਾ ਨੇ ਸ੍ਰੀ ਨੰਦਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ’ਤੇ ਆਧਾਰਿਤ ਅਤੇ 45 ਸਾਲਾਂ ਦੇ ਸੰਘਰਸ਼ ਦੀ ਪੁਸਤਕ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਨੰਦਾ ਨੇ ਵਡੇਰੀ ਉਮਰ ਦੇ ਬਾਵਜੂਦ ਪਹਿਲਾਂ ਵਾਂਗ ਹੀ ਆਪਣੀ ਅਦਭੁੱਤ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ ਅਤੇ ਸਵੇਰ ਦੀ ਸਭਾ ਨੂੰ ਰੰਗੀਨ ਬਣਾ ਦਿੱਤਾ। ਇਸ ਮੌਕੇ ਨੰਦਾ ਦੀ ਪਤਨੀ ਬਲਬੀਰ ਕੌਰ, ਪੁੱਤਰ ਇੰਦਰਬੀਰ ਸਿੰਘ ਨੰਦਾ ਅਤੇ ਨੂੰਹ ਨਵੀ ਨੰਦਾ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ