ਪੱਤਰ ਪ੍ਰੇਰਕ
ਸਮਰਾਲਾ, 23 ਜੁਲਾਈ
ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਨਵਨਿਯੁਕਤ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਦਾ ਅੱਜ ਸਮਰਾਲਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਕੂਹਲੀ, ਰਪਿੰਦਰ ਸਿੰਘ ਮੂੰਡੀ, ਦਲਜੀਤ ਸ਼ਾਹੀ, ਸੁਖਮਨ ਸਿੰਘ ਖੰਨਾ, ਲਾਲਾ ਮੰਗਤ ਰਾਏ ਮਾਲਵਾ, ਅੰਮ੍ਰਿਤਪੁਰੀ, ਡਾ. ਸਿਕੰਦਰ ਸਿੰਘ , ਬਲਾਕ ਪ੍ਰਧਾਨ ਮੇਜਰ ਕਸ਼ਮੀਰੀ ਲਾਲ , ਸੁਖਵਿੰਦਰ ਮਾਛੀਵਾੜਾ, ਨਰਿੰਦਰ ਸਿੰਘ ਬਾਜਵਾ, ਸ਼ਹਿਰੀ ਪ੍ਰਧਾਨ ਮਿੰਟੂ ਗਰੇਵਾਲ ਆਦਿ ਮੌਜੂਦ ਸਨ।