ਪੱਤਰ ਪ੍ਰੇਰਕ
ਪਾਇਲ, 9 ਜੂਨ
‘ਆਪ’ ਵੱਲੋਂ ਨਵ-ਨਿਯੁਕਤ ਹਲਕਾ ਪਾਇਲ ਦੇ ਇੰਚਾਰਜ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਸਪੋਰਟਸ ਵਿੰਗ ਦੇ ਸੂਬਾ ਸਕੱਤਰ ਕੈਪਟਨ ਰਾਮਪਾਲ ਸਿੰਘ ਬੀਜਾ, ਕਿਸਾਨ ਵਿੰਗ ਦੇ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਘਣਗਸ, ਮਹਿਲਾ ਵਿੰਗ ਦੇ ਜੁਆਇੰਟ ਸਕੱਤਰ ਦੀਪਿਕਾ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਅਤੇ ਹਲਕਾ ਪਾਇਲ ਦੇ ਵਰਕਰਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਆ ਗਿਆ। ਸ੍ਰੀ ਗਿਆਸਪੁਰਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਅਤੇ ਨਾਲ ਨਿਭਾਉਣਗੇ। ਇਸ ਮੌਕੇ ਸਪੋਰਟਸ ਵਿੰਗ ਦੇ ਸੂਬਾ ਸਕੱਤਰ ਕੈਪਟਨ ਰਾਮਪਾਲ ਸਿੰਘ ਬੀਜਾ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ’ਤੇ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ। ਇਸ ਸਮੇਂ ਬਲਾਕ ਪ੍ਰਧਾਨ ਈਸ਼ਰ ਸਿੰਘ ਖਰ੍ਹੇ, ਦੀਵਾਨ ਸਿੰਘ ਖ਼ਾਲਸਾ, ਸਤਿਨਾਮ ਸਿੰਘ ਬੇਰ ਕਲਾਂ, ਵਿਨੋਦ ਕੁਮਾਰ ਬੱਬੀ, ਅਮਰੀਕ ਸਿੰਘ ਰੌਣੀ, ਆਰ.ਕੇ ਸ਼ਰਮਾ ਹਾਜ਼ਰ ਸਨ।