ਲੁਧਿਆਣਾ: ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਕੌਮੀ ਸ਼ਹਿਦ ਮੱਖੀ ਬੋਰਡ ਨੇ ਕੌਮੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨ.ਬੀ.ਐੱਚ.ਐੱਮ.) ਸਕੀਮ ਦੇ ਤਹਿਤ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ-ਵਿਗਿਆਨ ਵਿਭਾਗ ਨੂੰ ਦੋ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਡੀਕੇ ਸ਼ਰਮਾ ਅਤੇ ਡਾ. ਪਰਦੀਪ ਕੁਮਾਰ ਛੁਨੇਜਾ ਅਨੁਸਾਰ ਨਵੇਂ ਪ੍ਰਾਜੈਕਟਾਂ ਵਿੱਚ ‘ਇਟਾਲੀਅਨ ਸ਼ਹਿਦ ਮੱਖੀਆਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਅਤੇ ਪ੍ਰਬੰਧਨ ਦੁਆਰਾ ਸ਼ਹਿਦ ਦੀਆਂ ਮੱਖੀਆਂ ਦੀ ਸਿਹਤ ਦੀ ਸਹੂਲਤ ਦੇਣਾ’ ਅਤੇ ‘ਏਪਿਸ ਮੇਲੀਫੇਰਾ ਦੀਆਂ ਮਿਆਰੀ ਰਾਣੀ ਮੱਖੀਆਂ ਦਾ ਵਿਕਾਸ’ ਸ਼ਾਮਲ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਬੰਧਤ ਟੀਮ ਨੂੰ ਵਧਾਈ ਦਿੱਤੀ ਅਤੇ ਪ੍ਰਾਜੈਕਟਾਂ ਦੇ ਸਫ਼ਲ ਹੋਣ ਲਈ ਕਾਮਨਾ ਕੀਤੀ। -ਖੇਤਰੀ ਪ੍ਰਤੀਨਿਧ